ਇੱਕ ਹਾਦਸੇ ਨੇ ਬਰਬਾਦ ਕਰ ਦਿੱਤੀ ਸੀ ਅਦਾਕਾਰ ਚੰਦਰਚੂੜ ਦੀ ਜ਼ਿੰਦਗੀ, ਅੱਜ ਇਸ ਤਰ੍ਹਾਂ ਗੁਜ਼ਾਰ ਰਹੇ ਹਨ ਜ਼ਿੰਦਗੀ

By  Rupinder Kaler October 11th 2019 05:34 PM -- Updated: October 14th 2019 12:33 PM

90 ਦੇ ਦਹਾਕੇ ਵਿੱਚ ਤੇਰੇ ਮੇਰੇ ਸਪਨੇ ਫ਼ਿਲਮ ਰਾਹੀਂ ਬਾਲੀਵੁੱਡ ਵਿੱਚ ਆਏ ਚੰਦਰਚੂੜ ਸਿੰਘ ਦਾ 11 ਅਕਤੂਬਰ ਨੂੰ ਜਨਮ ਦਿਨ ਹੁੰਦਾ ਹੈ । ਚੰਦਰਚੂੜ ਸਿੰਘ ਨੇ ਏਸ਼ਵਰੀਆ ਰਾਏ ਨਾਲ ਫ਼ਿਲਮ ਜੋਸ਼ ਵਿੱਚ ਕੰਮ ਕੀਤਾ ਹੈ, ਇਸ ਰੋਲ ਵਿੱਚ ਉਹ ਕਾਫੀ ਜਚੇ ਵੀ ਸਨ । ਇਸ ਤੋਂ ਇਲਾਵਾ ਚੰਦਰਚੂੜ ਨੂੰ ਫ਼ਿਲਮ ਮਾਚਿਸ ਲਈ ਵੀ ਯਾਦ ਕੀਤਾ ਜਾਂਦਾ ਹੈ ਇਸ ਫ਼ਿਲਮ ਵਿੱਚ ਉਹ ਅੱਤਵਾਦੀ ਬਣੇ ਸਨ । ਇਸ ਫ਼ਿਲਮ ਲਈ ਉਹਨਾਂ ਨੂੰ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ ਸੀ ।

https://www.instagram.com/p/B2wzVDrh5aL/

ਚੰਦਰਚੂੜ ਸਿੰਘ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ । 11 ਅਕਤੂਬਰ 1968 ਵਿੱਚ ਉਹਨਾਂ ਦਾ ਜਨਮ ਅਲੀਗੜ੍ਹ ਵਿੱਚ ਹੋਇਆ ਸੀ । ਉਹਨਾਂ ਦੇ ਦੋ ਭਰਾ ਤੇ ਪਿਤਾ ਸਾਬਕਾ ਵਿਧਾਇਕ ਰਹਿ ਚੁੱਕੇ ਹਨ । ਉਹਨਾਂ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਾਈ ਕੀਤੀ ਹੈ । ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਸੰਗੀਤ ਦੇ ਅਧਿਆਪਕ ਸਨ । ਅਮਿਤਾਬ ਬੱਚਨ ਦੀ ਕੰਪਨੀ ਏਬੀਸੀਐੱਲ ਦੇ ਟੈਲੇਂਟ ਹੰਟ ਸ਼ੋਅ ਵਿੱਚ ਚੰਦਰਚੂੜ ਨੇ ਹਿੱਸਾ ਲਿਆ ਸੀ ਤੇ ਫ਼ਿਲਮ ਤੇਰੇ ਮੇਰੇ ਸਪਨੇ ਨਾਲ, ਉਹਨਾਂ ਨੂੰ ਪਹਿਚਾਣ ਮਿਲੀ ਸੀ ।

https://www.instagram.com/p/Bx78a4CBezP/

ਬਾਲੀਵੁੱਡ ਵਿੱਚ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਕਰ ਰਹੇ ਸਨ ਪਰ ਇੱਕ ਹਾਦਸੇ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ । ਇਸ ਹਾਦਸੇ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਮਿਲਣਾ ਬੰਦ ਹੋ ਗਿਆ, ਅਚਾਨਕ ਉਹ ਬਾਲੀਵੁੱਡ ਵਿੱਚੋਂ ਲਾਪਤਾ ਹੋ ਗਏ । ਇਸ ਹਾਦਸੇ ਵਿੱਚ ਚੰਦਰਚੂੜ ਦੇ ਮੋਡੇ ਤੇ ਭਿਆਨਕ ਛੱਟ ਵੱਜੀ ਸੀ ।

ਇਸ ਹਾਦਸੇ ਚੋਂ ਉਭਰਨ ਵਿੱਚ ਚੰਦਰਚੂੜ ਨੂੰ 10 ਸਾਲ ਲੱਗ ਗਏ । ਉਹਨਾਂ ਨੇ ਫ਼ਿਲਮ ਚਾਰ ਦਿਨ ਕੀ ਚਾਂਦਨੀ ਨਾਲ ਦੁਬਾਰਾ ਵਾਪਸੀ ਕੀਤੀ ਪਰ ਇਹ ਫ਼ਿਲਮ ਫਲਾਪ ਹੋ ਗਈ ਤੇ ਉਹ ਇੱਕ ਵਾਰ ਫਿਰ ਵੱਡੇ ਪਰਦੇ ਤੋਂ ਗਾਇਬ ਹੋ ਗਏ । ਅੱਜ ਉਹਨਾਂ ਨੂੰ ਟੀਵੀ ਤੇ ਵੀ ਕੰਮ ਨਹੀਂ ਮਿਲ ਰਿਹਾ । ਉਹਨਾਂ ਦਾ ਵਿਆਹ ਅਵੰਤਿਕਾ ਕੁਮਾਰੀ ਨਾਲ ਹੋਇਆ । ਇਸ ਜੋੜੀ ਦਾ ਇੱਕ ਬੇਟਾ ਵੀ ਹੈ ।

Related Post