'ਚੰਦਰਯਾਨ 2' ਦੇ ਸੰਪਰਕ ਟੁੱਟਣ 'ਤੇ ਬਾਲੀਵੁੱਡ ਵੀ ਹੋਇਆ ਭਾਵੁਕ, ਅਨੁਪਮ ਖੇਰ ਤੋਂ ਲੈ ਕੇ ਰਿਤੇਸ਼ ਦੇਸ਼ਮੁਖ ਨੇ ਕੀਤੇ ਇਹ ਟਵੀਟ

By  Aaseen Khan September 7th 2019 11:00 AM

ਚੰਦਰਯਾਨ ਦੋ ਨੂੰ ਲੈ ਕੇ ਆਮ ਹੋਵੇ ਭਾਵੇਂ ਖ਼ਾਸ ਹਰ ਕੋਈ ਆਪਣੀਆਂ ਨਜ਼ਰਾਂ ਬਿਨਾਂ ਹਟਾਏ ਦੇਖ ਰਿਹਾ ਸੀ। ਹਰ ਕੋਈ ਉਸ ਇੱਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਅਤੇ ਉਸ ਸ਼ਾਨਦਾਰ ਦ੍ਰਿਸ਼ ਨੂੰ ਹਮੇਸ਼ਾ ਲਈ ਆਪਣੀਆਂ ਅੱਖਾਂ 'ਚ ਕੈਦ ਕਰਨਾ ਚਾਹੁੰਦੇ ਸੀ। ਪਰ ਚੰਦਰਯਾਨ ਦੋ ਦੇ ਚੰਦ 'ਤੇ ਉੱਤਰਨ ਤੋਂ ਠੀਕ ਪਹਿਲਾਂ ਲੈਂਡਰ ਵਿਕਰਮ ਦਾ ਸੰਪਰਕ ਟੁੱਟ ਗਿਆ ਅਤੇ ਵਿਗਿਆਨੀ ਪ੍ਰੇਸ਼ਾਨ ਹੋ ਗਏ। ਵਿਗਿਆਨੀਆਂ ਦਾ ਹੌਂਸਲਾਂ ਵਧਾਉਣ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਈਸਰੋ ਕੰਟਰੋਲ ਸੈਂਟਰ ਤੋਂ ਵਿਗਿਆਨੀਆਂ ਨੂੰ ਸੰਬੋਧਨ ਵੀ ਕੀਤਾ। ਚੰਦਰਯਾਨ -2 ਦਾ ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ 'ਤੇ ਸ਼ੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਭਾਵੁਕ ਪੋਸਟਾਂ ਪਾਈਆਂ ਹਨ।

ਰਿਤੇਸ਼ ਦੇਸ਼ਮੁਖ ਨੇ ਲਿਖਿਆ, ' ਆਪਾਂ ਜਲਦੀ ਹੀ ਇਸ ਤੋਂ ਉੱਭਰ ਜਾਵਾਂਗੇ। ਭਵਿੱਖ ਉਨ੍ਹਾਂ ਦਾ ਹੁੰਦਾ ਹੈ ਜੋ ਸੁਫ਼ਨੇ ਪੂਰੇ ਹੋਣ ਵਿਚ ਵਿਸ਼ਵਾਸ ਕਰਦੇ ਹਨ। ਈਸਰੋ ਦੀ ਪੂਰੀ ਟੀਮ ਉੱਤੇ ਸਾਨੂੰ ਮਾਣ ਹੈ। ਜੋ ਵੀ ਅਸੀਂ ਹਾਸਲ ਕੀਤਾ ਹੈ ਉਹ ਕੋਈ ਛੋਟੀ ਗੱਲ ਨਹੀਂ ਹੈ।'

We shall over come!!!!! Future belongs to those who believe in the beauty their dreams!! We are incredibly proud of the entire team of @isro - what was achieved today was no small feat. #JaiHind https://t.co/ktuJjb9ozx

— Riteish Deshmukh (@Riteishd) September 6, 2019

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਵੀ ਟਵੀਟ ਕੀਤਾ, ਉਹਨਾਂ ਲਿਖਿਆ,'ਡਿੱਗਦੇ ਹਨ ਸ਼ਹਸਵਾਰ ਹੀ ਮੈਦਾਨ-ਏ-ਜੰਗ ਵਿਚ, ਉਹ ਤਿਫ਼ਲ ਕੀ ਗਿਰੇ ਜੋ ਗੋਡਿਆਂ ਦੇ ਭਾਰ ਚੱਲੇ'।

गिरते हैं शहसवार ही मैदान-ए-जंग में, वो तिफ्ल क्या गिरे जो घुटनों के बल चले!!!

Well done @isro. We are proud of you.???

— Anupam Kher (@AnupamPKher) September 6, 2019

ਫ਼ਿਲਮ ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਟਵੀਟ ਕੀਤਾ, 'ਉਮੀਦ ਕਰਦਾ ਹਾਂ ਕਿ ਉਹ ਜਲਦੀ ਤੋਂ ਲੈਂਡਰ ਨਾਲ ਸੰਪਰਕ ਸਥਾਪਤ ਕਰ ਲੈਣਗੇ।ਇਸਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਅਤੇ ਪ੍ਰਾਰਥਨਾਵਾਂ ਹਨ । ਇਹ ਜਲਦੀ ਹੋਵੇਗਾ। ਵਿਸ਼ਵਾਸ ਕਰੋ।'

ਹੋਰ ਵੇਖੋ : ਜ਼ਿੰਦਗੀ ਹੰਢਾਉਣ ਦੀ ਬਜਾਏ ਜਿਉਣਾ ਸੁਖਾਏਗੀ 'ਅਰਦਾਸ ਕਰਾਂ' ਸਪੈਸ਼ਲ ਸਕਰੀਨਿੰਗ 'ਤੇ ਦੇਖੋ ਗਿੱਪੀ ਗਰੇਵਾਲ ਨਾਲ ਖ਼ਾਸ ਗੱਲਬਾਤ

Damn.... I hope they can restore communication. Hard worK of so many and prayers of so many. It’ll happen. BELIEVE!!! Well done ISRO.

— Anubhav Sinha (@anubhavsinha) September 6, 2019

ਦੱਸ ਦਈਏ ਚੰਦਰਯਾਨ -2 ਮਿਸ਼ਨ 14 ਅਗਸਤ ਨੂੰ ਸ਼ੁਰੂ ਹੋਇਆ ਸੀ। 6 ਸਤੰਬਰ ਦੇਰ ਰਾਤ ਭਾਰਤ ਦਾ ਸਭ ਤੋਂ ਜ਼ਰੂਰੀ ਮਿਸ਼ਨ ਚੰਦਰਯਾਨ 2 ਚੰਦ ਤੋਂ ਤਕਰੀਬਨ 2 ਕਿੱਲੋਮੀਟਰ ਦੀ ਦੂਰੀ 'ਤੇ ਜਾ ਕੇ ਗੁਆਚ ਗਿਆ। ਈਸਰੋ ਦੇ ਵਿਗਿਆਨੀਆਂ ਨੇ ਇਸ ਦੀ ਅਧਿਕਾਰਿਤ ਪੁਸ਼ਟੀ ਵੀ ਕਰ ਦਿੱਤੀ ਹੈ।

Related Post