ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਚੰਨਾ ਵੇ' ਦੀ ਕਹਾਣੀ ਥ੍ਰਿਲਰ ਤੇ ਸਸਪੈਂਸ ਨਾਲ ਭਰਪੂਰ

By  Aaseen Khan June 9th 2019 06:28 PM -- Updated: June 9th 2019 06:37 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਚੰਨਾ ਵੇ' ਦੀ ਕਹਾਣੀ ਥ੍ਰਿਲਰ ਤੇ ਸਸਪੈਂਸ ਨਾਲ ਭਰਪੂਰ : ਪੀਟੀਸੀ ਬਾਕਸ ਆਫ਼ਿਸ ਜਿਸ ‘ਚ ਹਰ ਹਫਤੇ ਨਵੀਆਂ ਨਵੀਆਂ ਪੰਜਾਬੀ ਸ਼ਾਰਟ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਸ ਵਾਰ ਬੈਸਟ ਆਫ਼ ਪੀਟੀਸੀ ਬਾਕਸ ਫ਼ਿਲਮ ਚੰਨਾ ਵੇ ਮੁੜ ਦੇਖਣ ਨੂੰ ਮਿਲਣ ਵਾਲੀ ਹੈ। ਗੌਰਵ ਰਾਣਾ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਚੰਨਾ ਵੇ’ ਦੀ ਕਹਾਣੀ ਉਸ ਲੜਕੀ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕੇ ਆਪਣੀ ਇੱਛਾ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਪਰ ਉਸ ਦੀ ਮਾਪਿਆਂ ਅੱਗੇ ਇੱਕ ਨਹੀਂ ਚੱਲਦੀ ਤੇ ਮਰਜ਼ੀ ਤੋਂ ਵਗੈਰ ਵਿਆਹ ਹੋ ਜਾਂਦਾ ਹੈ।

channa ve PTC Box Office New Movie released on friday 14th June PTC Punjabi channa ve

ਵਿਆਹ ਤੋਂ ਬਾਅਦ ਜ਼ਿੰਦਗੀ ਗੁਜ਼ਰ ਰਹੀ ਹੁੰਦੀ ਹੈ ਪਰ ਅਜਿਹਾ ਮੋੜ ਵੀ ਆਉਂਦਾ ਹੈ ਜਦੋਂ ਮੁੜ ਉਸ ਦੀ ਜ਼ਿੰਦਗੀ ‘ਚ ਕਾਲਜ ਦੀ ਤਰ੍ਹਾਂ ਹੀ ਚੁਲਬੁਲੇ ਦਿਨ ਵਾਪਿਸ ਆਉਣ ਲੱਗਦੇ ਹਨ, ਤੇ ਉਹ ਸ਼ਖਸ ਵਾਪਿਸ ਆ ਜਾਂਦਾ ਹੈ ਜਿਸ ਨੂੰ ਉਹ ਕਾਲਜ ਤੋਂ ਪਸੰਦ ਕਰਦੀ ਸੀ। ਪਰ ਉਹ ਦਿਨ ਬਹੁਤਾ ਸਮਾਂ ਨਹੀਂ ਰਹਿੰਦੇ। ਅਜਿਹੇ ਬਹੁਤ ਸਾਰੇ ਥ੍ਰਿਲਰ ਤੇ ਸਸਪੈਂਸ ਨਾਲ ਘਿਰੀ ਹੈ ਚੰਨਾ ਵੇ ਫ਼ਿਲਮ ਦੀ ਇਹ ਕਹਾਣੀ। ਜਿਹੜੀ ਪੂਰੀ ਤਰ੍ਹਾਂ ਬੰਨ ਕੇ ਰੱਖਦੀ ਹੈ।

ਹੋਰ ਵੇਖੋ : ਡਿਫਾਲਟਰ ਤੇ ਦੱਬਦਾ ਕਿੱਥੇ ਆ ਗਾਣੇ ਦੀ ਸਫ਼ਲਤਾ ਤੋਂ ਬਾਅਦ ਆਰ ਨੇਤ ਲੈ ਕੇ ਆ ਰਹੇ ਨੇ ’26 ਸਾਲ’,ਬਚਪਨ ਦੀਆਂ ਯਾਰੀਆਂ ਕਰਵਾਉਣਗੇ ਚੇਤੇ

channa ve PTC Box Office New Movie released on friday 14th June PTC Punjabi channa ve

ਇਹ ਸਿਰਫ਼ ਪਿਆਰ ਦੀ ਕਹਾਣੀ ਨਹੀਂ ਸਗੋਂ ਇਸ ‘ਚ ਹੋਰ ਵੀ ਬਹੁਤ ਸਾਰੇ ਮੋੜ ਦੇਖਣ ਨੂੰ ਮਿਲਣ ਵਾਲੇ ਹਨ ਜਿਹੜੇ ਇਸ 7 ਜੂਨ ਦਿਨ ਸ਼ੁੱਕਰਵਾਰ ਰਾਤ 8:30 ਵਜੇ ਦਰਸ਼ਕਾਂ ਦੀ ਭਾਰੀ ਡਿਮਾਂਡ 'ਤੇ ਦੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾਂ ਵੀ ਜ਼ਿੰਦਗੀ, ਸਮਾਜ, ਪਰਿਵਾਰ ਅਤੇ ਐਕਸ਼ਨ ਡਰਾਮੇ ਨਾਲ ਭਰਪੂਰ ਫ਼ਿਲਮਾਂ ਪੀਟੀਸੀ ਬਾਕਸ ਆਫ਼ਿਸ ‘ਚ ਦੇਖਣ ਨੂੰ ਮਿਲ ਚੁੱਕੀਆਂ ਹਨ।

Related Post