ਸੂਬੇਦਾਰ ਜੋਗਿੰਦਰ ਸਿੰਘ ਵਿੱਚ ਗੁਰਦਿਆਲ ਕੌਰ ਦਾ ਕਿਰਦਾਰ ਨਿਭਾਏਗੀ ਅਦਿਤੀ ਸ਼ਰਮਾ

By  Gulshan Kumar March 6th 2018 08:10 AM

ਅੰਗਰੇਜ ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਕਦਮ ਰਖਣ ਵਾਲੀ ਅਦਿਤੀ ਸ਼ਰਮਾਂ ਹੁਣ ਆਉਣ ਵਾਲੀ ਪੰਜਾਬੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਵਿਚ ਨਜ਼ਰ ਆਵੇਗੀ। ਜਿਸ ਵਿੱਚ ਉਹ ਗੁਰਦਿਆਲ ਕੌਰ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਅਦਿਤੀ ਸ਼ਰਮਾਂ ਦੇ ਅੰਗਰੇਜ ਮੂਵੀ ਵਿਚ ਮਾੜੋ ਦੇ ਕਿਰਦਾਰ ਨੂੰ ਬਹੁੱਤ ਸਰਾਹਿਆ ਗਿਆ ਸੀ।

ਜਿਸ ਕਰਕੇ ਗੁਰਦਿਆਲ ਕੌਰ ਦਾ ਕਿਰਦਾਰ ਉਹਨਾਂ ਲਈ ਹੋਰ ਵੀ ਚੈਲੇਂਜਿੰਗ ਸੀ। ਹੁਣ ਉਹਨਾਂ ਨੇ ਆਪਣੇ ਇਸ ਕਿਰਦਾਰ ਨਾਲ ਕਿੰਨਾਂ ਕੁ ਇਨਸਾਫ਼ ਕੀਤਾ ਹੈ, ਇਹ ਤਾਂ 6 ਅਪਰੈਲ ਨੂੰ ਸੂਬੇਦਾਰ ਜੋਗਿੰਦਰ ਸਿੰਘ ਮੂਵੀ ਦੇ ਰੀਲੀਜ਼ ਹੋਣ ਤੇ ਹੀ ਪਤਾ ਲੱਗੇਗਾ। ਵੈਸੇ ਇਸ ਫ਼ਿਲਮ ਦਾ ਟਰੇਲਰ 8 ਮਾਰਚ ਨੂੰ ਰੀਲੀਜ਼ ਹੋਏਗਾ। ਅਦਿਤੀ ਸ਼ਰਮਾਂ ਹੁਣ ਤੱਕ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਤੇਲਗੂ ਸਿਨੇਮਾ ਲਈ ਕੰਮ ਕਰ ਚੱੁਕੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਟੀ.ਵੀ. ਵਿੱਚ ਵੀ ਕੰਮ ਕੀਤਾ ਹੈ।

Edited By: Gourav Kochhar

Related Post