ਸਰਦੂਲ ਸਿਕੰਦਰ ਦੀ ਕਬਰ ’ਤੇ ਦੁਆ ਪੜ੍ਹਨ ਲਈ ਪਹੁੰਚੇ ਸੰਗੀਤ ਸਮਰਾਟ ਚਰਨਜੀਤ ਆਹੂਜਾ

By  Rupinder Kaler March 1st 2021 01:01 PM -- Updated: March 1st 2021 01:03 PM

ਸਰਦੂਲ ਸਿਕੰਦਰ ਦੇ ਦਿਹਾਂਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ । ਉਹਨਾਂ ਦੇ ਦਿਹਾਂਤ ਕਰਕੇ ਪੂਰੀ ਇੰਡਸਟਰੀ ਸਦਮੇ ਵਿੱਚ ਹੈ । ਹਰ ਕੋਈ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਅਫਸੋਸ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਿਹਾ ਹੈ ।

Image from Sachin ahuja's instagram

ਹੋਰ ਪੜ੍ਹੋ :

ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Image from Sachin ahuja's instagram

ਇਸ ਸਭ ਦੇ ਚਲਦੇ ਸੰਗੀਤ ਦੀ ਦੁਨੀਆ ਦੇ ਵੱਡੇ ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਅਫਸੋਸ ਕਰਨ ਲਈ ਪਹੁੰਚੇ । ਇਸ ਦੌਰਾਨ ਉਹ ਸਰਦੂਲ ਸਿਕੰਦਰ ਦੀ ਕਬਰ ਤੇ ਦੁਆ ਪੜ੍ਹਨ ਲਈ ਪਿੰਡ ਖੇੜੀ ਨੌਧ ਸਿੰਘ ਵੀ ਪਹੁੰਚੇ । ਇਸ ਮੌਕੇ ਉਹਨਾਂ ਦੇ ਨਾਲ ਅਮਰ ਨੂਰੀ ਵੀ ਮੌਜੂਦ ਸਨ ।

Image from Sachin ahuja's instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਦੂਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ ਹੈ । ਸਰਦੂਲ ਸਿਕੰਦਰ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ।

 

View this post on Instagram

 

A post shared by Sachin Ahuja (@thesachinahuja)

ਉਹਨਾਂ ਦਾ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਜਨਮੇ ਸਰਦੂਲ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ ।

Related Post