ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਦਾ ਗੀਤ 'ਚਰਚੇ' ਕਰਵਾ ਰਿਹਾ ਚਰਚਾ

By  Shaminder February 7th 2020 01:02 PM

ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਦਾ ਪਹਿਲਾ ਗੀਤ ਗਿੱਪੀ ਗਰੇਵਾਲ ਅਤੇ ਸ਼ਿਪਰਾ ਗੋਇਲ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਫ਼ਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ 'ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ 'ਚ ਜੱਟ ਦੇ ਰੌਅਬ ਦੀ ਗੱਲ ਕੀਤੀ ਗਈ ਹੈ,ਜੋ ਪੂਰੇ ਰੌਅਬ ਨਾਲ ਜਿਉਂਦਾ ਹੈ ਅਤੇ ਕੁੜੀ ਉਸ ਨੂੰ ਕਹਿੰਦੀ ਹੈ ਕਿ ਜਿਸ ਹਿਸਾਬ ਨਾਲ ਉਸ 'ਤੇ ਪਰਚੇ ਚੱਲਦੇ ਹਨ,ਜਿਸ ਤੋਂ ਉਸ ਨੂੰ ਲੱਗਦਾ ਹੈ ਕਿ ਉਹ ਉਮਰ ਘੱਟ ਹੀ ਲਿਖਾ ਕੇ ਆਇਆ ਹੈ ।

ਹੋਰ ਵੇਖੋ:ਜ਼ਮੀਨ ਤੋਂ ਉੱਠ ਕੇ ਲੰਮੇ ਸੰਘਰਸ਼ ਬਾਅਦ ਗਿੱਪੀ ਗਰੇਵਾਲ ਨੇ ਬਣਾਇਆ ਇੰਡਸਟਰੀ ‘ਚ ਨਾਮ,ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ

ਪਰ ਇਹ ਜੱਟ ਜਾਣਦਾ ਹੈ ਕਿ ਜਿੰਨੀ ਵੀ ਉਮਰ ਉਹ ਮਾਲਕ ਤੋਂ ਲਿਖਵਾ ਕੇ ਆਇਆ ਹੈ ਓਨੀ ਬਹੁਤ ਵਧੀਆ ਲਿਖੀ ਹੈ ।ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ।

Charche Charche

ਇਹ ਫ਼ਿਲਮ ਮਲਟੀ ਸਟਾਰਰ ਹੈ ਜਿਸ 'ਚ ਗਿੱਪੀ ਗਰੇਵਾਲ, ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਐਕਸ਼ਨ-ਰੋਮਾਂਸ ਤੇ ਇਮੋਸ਼ਨਲ ਡਰਾਮੇ ਨਾਲ ਭਰੀ ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

Related Post