ਹਰਸ਼ਦੀਪ ਕੌਰ ਦੀ ਰੂਹਾਨੀ ਆਵਾਜ਼ ‘ਚ ਸਰਵਣ ਕਰੋ ‘ਚੌਪਈ ਸਾਹਿਬ’

By  Shaminder June 12th 2020 02:51 PM -- Updated: June 16th 2020 02:40 PM

ਹਰਸ਼ਦੀਪ ਕੌਰ ਨੇ ਆਪਣੀ ਆਵਾਜ਼ ‘ਚ ਚੌਪਈ ਸਾਹਿਬ ਦਾ ਪਾਠ ਗਾਇਆ ਹੈ ।  ਹਰਸ਼ਦੀਪ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਸੰਗਤਾਂ ਉਨ੍ਹਾਂ ਵੱਲੋਂ ਗਾਇਨ ਕੀਤੇ ਗਏ ਚੌਪਈ ਸਾਹਿਬ ਨੂੰ ਸਰਵਣ ਕਰਕੇ ਨਿਹਾਲ ਹੋ ਰਹੀਆਂ ਨੇ ।ਮਿਊਜ਼ਿਕ ਗੁਲਰਾਜ ਸਿੰਘ ਨੇ ਦਿੱਤਾ ਹੈ ਅਤੇ ਉਨ੍ਹਾਂ ਨੇ ਹੀ ਇਸ ਨੂੰ ਸੰਗੀਤਬੱਧ ਕੀਤਾ ਹੈ ।

ਸੰਗਤਾਂ ਨੂੰ ਗਾਇਕਾ ਦੀ ਆਵਾਜ਼ ‘ਚ ਚੌਪਈ ਸਾਹਿਬ ਪਸੰਦ ਆ ਰਿਹਾ ਹੈ ।

ਹਰਸ਼ਦੀਪ ਕੌਰ ਨੇ ਚੌੋਪਈ ਸਾਹਿਬ ਨੂੰ ਯੂਟਿਊਬ ‘ਤੇ ਸਾਂਝਾ ਕੀਤਾ ਹੈ ਅਤੇ ਉਸ ਕੁਲ ਮਾਲਕ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਉਨ੍ਹਾਂ ਨੇ ਲਿਖਿਆ ਕਿ “ਮੇਰੀ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਬਾਣੀ ਪੜ੍ਹਣ ਲੱਗਿਆ ਅੱਖਰਾਂ ਦਾ ਵਾਧਾ ਘਾਟਾ, ਭੁੱਲ ਚੁੱਕ ਮੁਆਫ਼ ਕਰਨੀ ਅਤੇ ਸਰਬੱਤ ਦੇ ਕਾਰਜ ਰਾਸ ਕਰਨੇ”।

https://www.instagram.com/p/CBInW2NpYnh/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਸ਼ਦੀਪ ਕੌਰ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ । ਇਸ ਦੇ ਨਾਲ ਹੀ ਉਨ੍ਹਾਂ ਦੇ ਸੂਫ਼ੀ ਅੰਦਾਜ਼ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।

Related Post