'ਚੀਟ ਇੰਡੀਆ' ਦਾ ਪੋਸਟਰ ਹੋਇਆ ਰਿਲੀਜ਼,ਸਿੱਖਿਆ ਪ੍ਰਣਾਲੀ 'ਤੇ ਤੰਜ਼ ਹੈ 'ਚੀਟ ਇੰਡੀਆ'

By  Shaminder August 28th 2018 01:23 PM

ਇਮਰਾਨ ਹਾਸ਼ਮੀ Emran Hashmi ਦੀ ਫਿਲਮ Movie 'ਚੀਟ ਇੰਡੀਆ' ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ । ਇਹ ਫਿਲਮ ਭਾਰਤ ਦੀ ਸਿੱਖਿਆ ਪ੍ਰਣਾਲੀ 'ਤੇ ਤੰਜ਼ ਕੱਸਦੀ ਨਜ਼ਰ ਆ ਰਹੀ ਹੈ ।ਬੀਤੇ ਦਿਨੀਂ ਫਿਲਮ ਦੇ ਪ੍ਰੋਡਿਊਸਰ ਵੱਲੋਂ ਇਸ ਫਿਲਮ ਦਾ ਲੋਗੋ ਰਿਲੀਜ਼ ਕੀਤਾ ਗਿਆ ਸੀ ।

ਫਿਲਮ ਦੇ ਪੋਸਟਰ ਨੂੰ ਵੇਖਿਆ ਜਾਵੇ ਤਾਂ ਪਹਿਲੀ ਨਜ਼ਰ ਆ ਰਿਹਾ ਹੈ ਕਿ ਪੈਸੇ ਦੇ ਦਮ 'ਤੇ ਇੰਡੀਆ 'ਚ ਕੁਝ ਵੀ ਸੰਭਵ ਹੈ ।ਇਮਰਾਨ ਹਾਸ਼ਮੀ ਨੂੰ ਹੁਣ ਤੱਕ ਤੁਸੀਂ ਰੋਮਾਂਟਿਕ ਫਿਲਮਾਂ 'ਚ ਰੋਮਾਂਸ ਕਰਦੇ ਹੀ ਵੇਖਿਆ ਹੋਵਗਾ ਪਰ ਹੁਣ ਇਮਰਾਨ ਸ਼ਾਇਦ ਆਪਣੀ ਇਸ ਇਮੇਜ਼ ਚੋਂ ਬਾਹਰ ਆਉਣਾ ਚਾਹੁੰਦੇ ਨੇ ਅਤੇ ਮੁੱਦਿਆਂ 'ਤੇ ਅਧਾਰਿਤ ਫਿਲਮਾਂ ਕਰਕੇ ਆਪਣੀ ਇਮੇਜ਼ ਨੂੰ ਬਦਲਣ ਦੀ ਕੋਸ਼ਿਸ਼ 'ਚ ਹਨ ।

ਫਿਲਮ ਦੇ ਪੋਸਟਰ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ ਇੱਕ ਪਾਸੇ ਕੁਝ ਸਕੂਲ ਫਾਰਮ ਅਤੇ ਕੁਝ ਪਾਸਪੋਰਟ ਸਾਈਜ਼ ਫੋਟੋਆਂ ਪਈਆਂ ਹੋਈਆਂ ਨੇ ਅਤੇ ਦੂਜੇ ਪਾਸੇ ਨੋਟਾਂ ਦੇ ਕੁਝ ਬੰਡਲ ਨਜ਼ਰ ਆ ਰਹੇ ਨੇ ।

Related Post