ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਿੱਪੀ ਗਿੱਲ ਦੀ ਗਾਇਕੀ ਦਾ ਸਫ਼ਰ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

By  Rupinder Kaler April 13th 2019 12:23 PM

ਗਾਇਕ ਸਿੱਪੀ ਗਿੱਲ ਦਾ ਅੱਜ ਜਨਮ ਦਿਨ ਹੈ । ਸਿੱਪੀ ਗਿੱਲ ਉਹ ਗਾਇਕ ਹੈ ਜਿਸ ਨੇ ਆਪਣੀ ਗਾਇਕੀ ਦੇ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਥੋੜੇ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ । ਉਸ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 'ਜੱਟ ਕੁਆਰਾ' ਐਲਬਮ ਨਾਲ ਗਾਇਕੀ ਦੇ ਖੇਤਰ ਵਿੱਚ ਪਹਿਚਾਣ ਬਣਾਈ ਸੀ । ਇਸ ਤੋਂ ਪਹਿਲਾਂ 'ਝੁਮਕਾ' ਅਤੇ 'ਬੈਚਲਰ' ਕੈਸੇਟਾਂ ਆਈਆਂ ਸਨ ।

https://www.youtube.com/watch?v=TUA3vu9YDP4

ਇਹਨਾਂ ਕੈਸੇਟਾਂ ਦੇ ਗਾਣੇ ਕਾਫੀ ਮਕਬੂਲ ਹੋਏ ਸਨ । 'ਪੱਟ ਤੇ ਜੱਟਾਂ ਦੇ ਮੁੰਡੇ ਚੰਡੀਗੜ੍ਹ ਸ਼ਹਿਰ ਨੇ', 'ਜਦ ਰੱਬ ਨੂੰ ਲੇਖਾ ਦੇਣਾ ਡਰ ਕਿਉਂ ਮੰਨੀਏ ਦੁਨੀਆਂ ਦਾ' ਹਿੱਟ ਗਾਣੇ ਸਨ । ਸਿੱਪੀ ਗਿੱਲ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸਿੱਪੀ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਗਿੱਲ ਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ ਸੀ ।

https://www.youtube.com/watch?v=ocaFpubJYYE

ਸਿੱਪੀ ਗਿੱਲ ਦਾ ਅਸਲ ਨਾਂ  ਸੰਦੀਪ ਸਿੰਘ ਗਿੱਲ ਹੈ। ਸਿੱਪੀ ਗਿੱਲ ਨੇ ਐਮ.ਬੀ.ਏ. ਕੀਤੀ ਹੋਈ ਹੈ । ਸਿੱਪੀ ਗਿੱਲ ਕਾਲਜ ਤੇ ਹੋਰ ਪ੍ਰੋਗਰਾਮਾਂ ਵਿੱਚ ਗਾਉਂਦਾ ਹੁੰਦਾ ਸੀ ਤੇ ਬਾਅਦ ਵਿੱਚ ਗਾਉਣ ਦਾ ਇਹ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਇਆ ।

https://www.youtube.com/watch?v=O-Icxo_e2Ss

ਕਾਲਜ ਦੇ ਦਿਨਾਂ ਵਿੱਚ ਸਿੱਪੀ ਗਿੱਲ ਚਰਨ ਸਿੰਘ ਸਫ਼ਰੀ, ਬੁੱਲ੍ਹੇ ਸ਼ਾਹ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਸਾਹਿਤਕਾਰਾਂ ਦੀਆਂ ਲਿਖਤਾਂ ਨੂੰ ਪੜ੍ਹਦਾ ਹੁੰਦਾ ਸੀ । ਇਸੇ ਲਈ ਉਹ ਜ਼ਿਆਦਾਤਰ ਗਾਣੇ ਖੁਦ ਹੀ ਲਿਖਦਾ ਹੈ । ਸਿੱਪੀ ਗਿੱਲ ਨੇ ਹੁਣ ਤੱਕ ਕਈ ਹਿੱਟ ਗਾਣੇ ਦਿੱਤੇ ਹਨ ਤੇ ਦਿੰਦਾ ਆ ਰਿਹਾ ਹੈ ।

Related Post