ਗੁਰਦਾਸ ਮਾਨ ਦੇ ਗਾਣਿਆਂ ਦੇ ਹੁੰਦੇ ਹਨ ਡੂੰਘੇ ਅਰਥ, ਗਾਣਾ ਸੁਣਕੇ ਧਰਮਿੰਦਰ, ਗੱਗੂ ਗਿੱਲ ਸਮੇਤ ਹੋਰ ਫ਼ਿਲਮੀ ਸਿਤਾਰੇ ਹੋਏ ਭਾਵੁਕ 

By  Rupinder Kaler April 11th 2019 02:22 PM

ਗੁਰਦਾਸ ਮਾਨ ਦੀ ਗਾਇਕੀ ਸਭ ਤੋਂ ਵੱਖਰੀ ਹੈ । ਉਹਨਾਂ ਦੇ ਗਾਣੇ ਜਿੱਥੇ ਰੂਹ ਨੂੰ ਸਕੂਨ ਦਿੰਦੇ ਹਨ, ਉੱਥੇ ਉਹਨਾਂ ਦੇ ਗਾਣਿਆਂ ਦੇ ਡੂੰਘੇ ਅਰਥ ਵੀ ਹੁੰਦੇ ਹਨ, ਜਿਹੜੇ ਜ਼ਿੰਦਗੀ ਦੇ ਫਲਸਫ਼ੇ ਨੂੰ ਬਿਆਨ ਕਰਦੇ ਹਨ । ਇਸੇ ਤਰ੍ਹਾਂ ਦਾ ਉਹਨਾਂ ਦਾ ਇੱਕ ਗਾਣਾ ਹੈ 'ਸਾਈਕਲ'। ਇਸ ਗਾਣੇ ਵਿੱਚ ਗੁਰਦਾਸ ਮਾਨ ਨੇ ਸਾਈਕਲ ਦੇ ਮਹੱਤਵ ਨੂੰ ਦਰਸਾਇਆ ਹੈ, ਕਿ ਕਿਸੇ ਗਰੀਬ ਲਈ ਸਾਈਕਲ ਵਰਗੀ ਚੀਜ਼ ਕੀ ਮੱਹਤਵ ਰੱਖਦੀ ਹੈ ।

Gurdas maan Gurdas maan

ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਦੱਸਿਆ ਹੈ ਕਿ ਸਾਈਕਲ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ ਲੋਕਾਂ ਦੀ ਸਿਹਤ ਠੀਕ ਰੱਖਦੀ ਹੈ । ਪਰ ਗਾਣੇ ਦੇ ਅਖੀਰ ਵਾਲੇ ਸ਼ਬਦ ਸਭ ਨੂੰ ਭਾਵੁਕ ਕਰ ਦਿੰਦੇ ਹਨ । ਗੁਰਦਾਸ ਮਾਨ ਕਹਿੰਦੇ ਹਨ ਕਿ ਕਿਸੇ ਗਰੀਬ ਦਾ ਸਾਈਕਲ ਗੁੰਮ ਹੋ ਜਾਵੇ ਤਾਂ ਉਸ ਦੀ ਜਾਨ 'ਤੇ ਬਣ ਜਾਂਦੀ ਹੈ । ਉਹ ਇਸ ਦੁਨਿਆਵੀ ਚੀਜ਼ ਲਈ ਰੋਂਦਾ ਕੁਰਲਾਉਂਦਾ ਹੈ ।

Gurdas maan Gurdas maan

ਇੱਥੋਂ ਤੱਕ ਕਿ ਰੱਬ ਨੂੰ ਵੀ ਕੋਸਦਾ ਹੈ । ਗੁਰਦਾਸ ਮਾਨ ਕਹਿੰਦੇ ਹਨ ਕਿ ਰੱਬ ਦੇ ਰੰਗਾਂ ਦਾ ਕੀ ਪਤਾ ਕਿ ਸਾਈਕਲ ਖੋਹ ਕੇ ਮਾਲਕ ਨੇ ਉਸ ਨੂੰ ਕਾਰ ਦੇਣੀ ਹੋਵੇ । ਇਸੇ ਲਈ ਉਹ ਗਾਣੇ ਦੇ ਅਖੀਰ ਵਿੱਚ ਕਹਿੰਦੇ ਹਨ ਰੱਬ ਜਿਸ ਰੰਗ ਵਿੱਚ ਵੀ ਰੱਖੇ ਉਸ ਦਾ ਭਾਣਾ ਸਾਨੂੰ ਖੁਸ਼ ਰਹਿ ਕੇ ਮੰਨਣਾ ਚਾਹੀਦਾ ਹੈ । ਇਹ ਸ਼ਬਦ ਏਨੇਂ ਡੂੰਘੇ ਹਨ ਕਿ ਹਰ ਇੱਕ ਨੂੰ ਭਾਵੁਕ ਕਰ ਦਿੰਦੇ ਹਨ ।

https://www.facebook.com/BabaGurdasMaanLive/videos/333361534051958/

ਗੁਰਦਾਸ ਮਾਨ ਦੇ ਇਸ ਗਾਣੇ ਦੀ ਇੱਕ ਪੁਰਾਣੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡਿਓ ਉਹਨਾਂ ਦੇ ਕਿਸੇ ਪ੍ਰੋਗਰਾਮ ਦੀ ਹੈ । ਇਸ ਵੀਡਿਓ ਵਿੱਚ ਧਰਮਿੰਦਰ, ਗੱਗੂ ਗਿੱਲ ਸਮੇਤ ਫ਼ਿਲਮ ਇੰਡਸਟਰੀ ਦੀਆਂ ਵੱਡੀਆਂ ਸ਼ਖਸੀਅਤਾਂ ਦਿਖਾਈ ਦੇ ਰਹੀਆਂ ਹਨ । ਗਾਣੇ ਦੇ ਬੋਲ ਸੁਣਕੇ ਸਾਰੇ ਭਾਵੁਕ ਹੋ ਜਾਂਦੇ ਹਨ ।

Related Post