40 ਦੀ ਉਮਰ ਵਿੱਚ 20 ਸਾਲ ਦਾ ਦਿਖਾਈ ਦੇਣਾ ਹੈ ਤਾਂ ਇਹਨਾਂ ਆਦਤਾਂ ਨੂੰ ਫਾਲੋ ਕਰੋ

By  Rupinder Kaler September 8th 2020 06:23 PM

ਕੁਝ ਲੋਕ 40 ਦੀ ਉਮਰ ਵਿੱਚ 20 ਸਾਲ ਦੇ ਲੱਗਦੇ ਹਨ ।ਇਹ ਲੋਕ ਸਰੀਰਕ ਰੂਪ ਵਿੱਚ ਫਿੱਟ ਹੁੰਦੇ ਹਨ । ਆਖਿਰ ਇਹਨਾਂ ਲੋਕਾਂ ਦੀ ਸਿਹਤ ਦਾ ਕੀ ਰਾਜ਼ ਹੈ । ਆਓ ਜਾਣਦੇ ਹਾਂ ਇਸ ਆਰਟੀਕਲ ਵਿੱਚ ।

ਕੈਫੀਨ ਤੇ ਅਲਕੋਹਲ

ਜੇਕਰ ਤੁਸੀਂ ਆਪਣੇ ਚਿਹਰੇ ਤੇ ਗਲੋ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਚੀਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ । ਅਲਕੋਹਲ ਤੇ ਕੈਫੀਨ ਸਾਡੀ ਸਕਿਨ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ । ਇਹਨਾਂ ਦੋਹਾਂ ਚੀਜਾਂ ਦੀ ਵਰਤਂੋ ਨਾਲ ਸਾਡੀ ਸਕਿਨ ਛੇਤੀ ਖੁਸ਼ਕ ਤੇ ਡਲ ਪੈ ਜਾਂਦੀ ਹੈ ।

ਫਲ ਤੇ ਸਬਜ਼ੀਆਂ

ਜਵਾਨ ਦਿਖਾਈ ਦੇਣ ਲਈ ਆਪਣੇ ਭੋਜਨ ਵਿੱਚ ਫਲ ਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ । ਇਹਨਾਂ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਤੱਤ ਮਿਲਦੇ ਹਨ । ਜਿਸ ਨਾਲ ਅਸੀਂ ਫਿੱਟ ਰਹਿ ਸਕਦੇ ਹਾਂ ।

ਪਾਣੀ ਦੀ ਵਰਤੋਂ  

ਡਰਾਈਨੈਸ ਤੇ ਡੀਹਾਈਡਰੇਸ਼ਨ ਤੋਂ ਬਚਣ ਲਈ ਪਾਣੀ ਪੀਂਦੇ ਰਹੋ । ਕੁਝ ਲੋਕ ਗਰਮੀਆਂ ਵਿੱਚ ਘੱਟ ਪਾਣੀ ਪੀਂਦੇ ਹਨ ਜਿਸ ਨਾਲ ਉਹਨਾਂ ਦੀ ਸਕਿਨ ਵਿੱਚ ਕਈ ਸਮੱਸਿਆਵਾਂ ਆ ਜਾਂਦੀਆਂ ਹਨ ।

ਨੀਂਦ

ਜੇਕਰ ਤੁਸੀਂ ਸਮੇਂ ਸਿਰ ਨਹੀਂ ਸੌਂਦੇ ਤਾਂ ਇਸ ਦਾ ਅਸਰ ਤੁਹਾਡੇ ਸਰੀਰ ਤੇ ਦਿਖਾਈ ਦੇਣ ਲੱੱਗ ਜਾਂਦਾ ਹੈ । ਸਰੀਰ ਵਿੱਚ ਐਨਰਜੀ ਘੱਟ ਰਹਿੰਦੀ ਹੈ । ਇਸ ਦੇ ਨਾਲ ਹੀ ਚਿਹਰੇ ਦਾ ਗਲੋ ਵੀ ਘੱਟ ਜਾਂਦਾ ਹੈ ।

ਵਰਕਆਉਟ

ਜਿਹੜੇ ਲੋਕ ਕਸਰਤ ਜਾਂ ਯੋਗਾ ਕਰਦੇ ਹਨ, ਉਹ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਫਿੱਟ ਰਹਿੰਦੇ ਹਨ ।

ਰੂਟੀਨ

ਜ਼ਿੰਦਗੀ ਵਿੱਚ ਕੁਝ ਕਰਨਾ ਹੈ, ਅੱਗੇ ਵੱਧਣਾ ਹੈ ਤਾਂ ਇੱਕ ਰੂਟੀਨ ਬਣਾਉ ਤੇ ਉਸ ਨੂੰ ਫਾਲੋ ਕਰੋ ।

Related Post