ਸੱਜਣ ਅਦੀਬ ਦਾ ਗੀਤ ਚੇਤਾ ਤੇਰਾ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ

By  Gourav Kochhar March 12th 2018 07:21 AM

New Song Of Sajjan Adeeb - Cheta Tera: ਕਈ ਵਾਰੀ ਇਹ ਵਿਸ਼ਵਾਸ ਕਰਨਾ ਔਖਾ ਹੁੰਦਾ ਹੈ ਕਿ ਕੋਈ ਕਿਵੇਂ ਰਾਤੋਂ ਰਾਤ ਸਫ਼ਲਤਾ ਹਾਸਲ ਕਰ ਸਕਦਾ ਹੈ | ਪਰ ਏਦਾਂ ਹੁੰਦਾ ਹੈ ਅਤੇ ਇਸਦੇ ਕਈ ਜਿਉਂਦੇ ਸਬੂਤ ਹਨ | ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਸਦੀ ਵਧੀਆ ਮਿਸਾਲ ਹਨ - ਸੱਜਨ ਅਦੀਬ | ਸੱਜਨ ਅਦੀਬ ਆਪਣੀ ਇੰਡਸਟਰੀ ਚ ਸ਼ੁਰੂਆਤ ਦੇ ਤੁਰੰਤ ਬਾਅਦ ਅਸਮਾਨ ਦੀ ਉਚਾਈਆਂ ਨੂੰ ਛੁ ਰਹੇ ਸੀ | ਉਨ੍ਹਾਂ ਦਾ ਪਹਿਲਾ ਗੀਤ "ਇਸ਼ਕਾਂ ਦੇ ਲੇਖੇ" ਸਾਲ 2016 ਚ ਜਾਰੀ ਹੋਇਆ ਸੀ | ਗੀਤ ਇਕ ਵੱਡਾ ਹਿੱਟ ਸੀ ਤੇ ਰਿਲੀਜ਼ ਹੋਣ ਦੇ ਤੁਰੰਤ ਬਾਅਦ ਸੱਜਨ ਅਦੀਬ ਦੀ ਗਿਣਤੀ ਵੱਡੇ ਸਿਤਾਰਿਆਂ ਵਿਚ ਹੋ ਰਹੀ ਸੀ | ਉਨ੍ਹਾਂ ਨੇ ਸਾਲ 2016 ਵਿਚ ਆਪਣੇ ਇਸੀ ਗਾਣੇ ਲਈ ਮਿਰਚੀ ਮਿਊਜ਼ਿਕ ਅਵਾਰਡ ਵੀ ਜਿੱਤ ਲਿਆ | ਸਿਰਫ ਇਹ ਹੀ ਨਹੀਂ, 2017 ਵਿਚ ਰਿਲੀਜ਼ ਹੋਇਆ ਗੀਤ "ਆ ਚੱਕ ਛੱਲਾ" ਇਕ ਹੋਰ ਵੱਡਾ ਹਿੱਟ ਬਣ ਗਿਆ | ਇਹ ਉਨ੍ਹਾਂ ਦਾ ਦੂਜਾ ਹਿੱਟ ਗੀਤ ਸੀ |

ਇਸ ਤੋਂ ਬਾਅਦ, ਇਕ ਨੇ ਕੁਝ ਹੋਰ ਗਾਣੇ ਵੀ ਜਾਰੀ ਕੀਤੇ ਜਿੰਨਾ ਨੇ ਵਧੀਆ ਪ੍ਰਦਰਸ਼ਨ ਕੀਤਾ | ਹੁਣ ਸੱਜਣ Sajjan Adeeb ਸਾਲ 2018 ਦਾ ਆਪਣਾ ਪਹਿਲਾ ਟਰੈਕ ਜਾਰੀ ਕਰਨ ਜਾ ਰਹੇ ਹਨ | ਉਨ੍ਹਾਂ ਨੇ ਪਿਛਲੇ ਮਹੀਨੇ ਆਪਣੇ ਆਉਣ ਵਾਲੇ ਗੀਤ "ਚੇਤਾ ਤੇਰਾ" ਦਾ ਐਲਾਨ ਕੀਤਾ ਸੀ |

ਟਰੈਕ ਪਹਿਲਾਂ ਅੱਜ, 9 ਮਾਰਚ ਨੂੰ ਜਾਰੀ ਹੋਣਾ ਸੀ | ਪਰ ਫਿਰ ਗੀਤ ਦੇ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ | ਤੇ ਹੁਣ ਇਹ ਗੀਤ "ਚੇਤਾ ਤੇਰਾ" ਰਿਲੀਜ਼ ਹੋ ਗਿਆ ਹੈ | ਗੀਤ ਦੇ ਬੋਲ ਲਿਖੇ ਸੱਜਣ ਅਦੀਬ ਦੇ ਹੀ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਰੋਊਟਜ਼ ਨੇ | ਕੁਝ ਹੀ ਘੰਟਿਆਂ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਲੱਖਾਂ ਲੋਕ ਨੇ ਪਸੰਦ ਵੀ ਕਰ ਲਿਆ ਹੈ | ਤਕਰੀਬਨ ਸਾਰੇ ਪੰਜਾਬੀ ਗਾਇਕ ਇਸ ਗੀਤ ਨੂੰ ਆਪਣੇ ਸੋਸ਼ਲ ਨੈੱਟਵਰਕਿੰਗ ਪੇਜ ਤੇ ਸਾਂਝਾ ਕਰ ਰਹੇ ਹਨ, ਤੇ ਕਰਨ ਵੀ ਕਿਉਂ ਨਾ ਗੀਤ ਹੈ ਹੀ ਇਨ੍ਹਾਂ ਵਧੀਆ ਕਿ ਹਰ ਇਕ ਦਾ ਦਿਲ ਕਰੇਗਾ ਕਿ ਗੀਤ ਸਾਂਝਾ ਕਰੀਏ |

Related Post