ਬਾਲ ਕਲਾਕਾਰ ਐਮੀ ਰੰਧਾਵਾ ਫ਼ਿਲਮ ‘ਦੁਰਬੀਨ’ ਵਿੱਚ ਨਿਭਾ ਰਿਹਾ ਹੈ ਅਹਿਮ ਕਿਰਦਾਰ

By  Rupinder Kaler September 17th 2019 05:29 PM

ਪੰਜਾਬੀ ਫਿਲਮ ‘ਦੂਰਬੀਨ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਨੂੰ ਇਹ ਟਰੇਲਰ ਕਾਫੀ ਪਸੰਦ ਆ ਰਿਹਾ ਹੈ । ਇਸ ਟਰੇਲਰ ਵਿੱਚ ਨਿੰਜਾ, ਜੱਸ ਬਾਜਵਾ, ਯੋਗਰਾਜ ਸਿੰਘ, ਵਾਮਿਕਾ ਗੱਬੀ, ਪ੍ਰਕਾਸ਼ ਗਾਧੂ, ਹਾਰਬੀ ਸੰਘਾ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਅਤੇ ਜੈਸਮੀਨ ਬਾਜਵਾ ਵਰਗੇ ਹਰ ਅਦਾਕਾਰ ਦਾ ਰੋਲ ਦਿਖਾਇਆ ਗਿਆ ਹੈ ।

ਇਸ ਟਰੇਲਰ ਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਸੁਪਰ ਹਿੱਟ ਹੋਵੇਗੀ । ਪਰ ਟਰੇਲਰ ਵਿੱਚ ਇੱਕ ਬੱਚੇ ਨੂੰ ਵੀ ਦਿਖਾਇਆ ਹੈ ਗਿਆ ਜਿਸ ਦੀ ਛੋਟੀ ਜਿਹੀ ਕਲਿੱਪ ਨੇ ਸਭ ਦਾ ਧਿਆਨ ਖਿੱਚਿਆ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਇਸ ਬਾਲ ਕਲਾਕਾਰ ਬਾਰੇ ਹੀ ਦੱਸਾਂਗੇ । ਦਰਅਸਲ ਇਸ ਬਾਲ ਕਲਾਕਾਰ ਦਾ ਨਾਂਅ ਐਮੀ ਰੰਧਾਵਾ ਹੈ ।

https://www.instagram.com/p/B2grRBSlYBp/

ਐਮੀ ਰੰਧਾਵਾ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗਾ । ਖ਼ਬਰਾਂ ਦੀ ਮੰਨੀਤੇ ਤਾਂ ਫ਼ਿਲਮ ਵਿੱਚ ਐਮੀ ਰੰਧਾਵਾ ਜੈਸਮੀਨ ਬਾਜਵਾ ਦੇ ਭਰਾ ਦੀ ਭੂਮਿਕਾ ਨਿਭਾਅ ਰਿਹਾ ਹੈ । ਐਮੀ ਰੰਧਾਵਾ ਦੀ ਇਹ ਪਹਿਲੀ ਫ਼ਿਲਮ ਹੈ ਪਰ ਟਰੇਲਰ ਵਿੱਚ ਦਿਖਾਈ ਦਿੱਤੀ ਛੋਟੀ ਜਿਹੀ ਕਲਿੱਪ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿਚਿਆ ਹੈ ਤੇ ਇਸ ਕਲਿੱਪ ਤੋਂ ਉਸ ਦੀ ਅਦਾਕਾਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਕਲਾ ਦਾ ਇਹ ਬੱਚਾ ਭਾਵੇਂ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਕੰਮ ਕਰ ਰਿਹਾ ਹੈ ਪਰ ਇਸ ਦੀ ਅਦਾਕਾਰੀ ਸਭ ਨੂੰ ਹੈਰਾਨ ਕਰੇਗੀ।

Related Post