ਇਸ ਬੱਚੇ ਦੇ ਗਾਏ ਗੀਤ ਨੇ ਮਚਾਈ ਇੰਟਰਨੈੱਟ 'ਤੇ ਤੜਥੱਲੀ,ਗਾਇਕ ਜੀ ਖ਼ਾਨ ਨੇ ਇਸ ਤਰ੍ਹਾਂ ਵਧਾਇਆ ਹੌਂਸਲਾ 

By  Shaminder July 3rd 2019 03:08 PM

ਗਾਇਕ ਜੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੀ ਖ਼ਾਨ ਨੂੰ ਇੱਕ ਬੱਚਾ ਉਨ੍ਹਾਂ ਦਾ ਹੀ ਗਾਇਆ ਗੀਤ 'ਉਹ ਡਾਲਰ ਗਿਣਦੀ ਹੈ ਤੇ ਮੈਂ ਤਾਰੇ ਗਿਣਦਾ ਹਾਂ" ਗਾ ਕੇ ਸੁਣਾ ਰਿਹਾ ਹੈ ਉਨ੍ਹਾਂ ਦਾ ਇਹ ਗੀਤ ਕੁਝ ਸਮਾਂ ਪਹਿਲਾਂ ਹੀ ਆਇਆ ਸੀ ।

ਹੋਰ ਵੇਖੋ :‘ਤਰਜ਼ਾਂ ਫਿਰੋਜ਼ ਦੀਆਂ ਜੀ ਖ਼ਾਨ ਗਾਉਂਦਾ ਹੈ ਲਿਖਣਾ ਨੀਂ ਆਉਂਦਾ ਗੈਰੀ ਤੋਂ ਲਿਖਾਉਂਦਾ ਹੈ’ਵੇਖੋ ਕਿਹੜਾ ਗੀਤ ਲਿਖਵਾਇਆ ਜੀ ਖ਼ਾਨ ਨੇ ਗੈਰੀ ਸੰਧੂ ਤੋਂ

https://www.instagram.com/p/Bzco3W5lEPc/

ਇਸ ਗੀਤ ਨੂੰ ਏਨੀ ਖ਼ੂਬਸੂਰਤੀ ਨਾਲ ਬੱਚੇ ਨੇ ਗਾਇਆ ਕਿ ਜੀ ਖ਼ਾਨ ਨੇ ਉਸ ਬੱਚੇ ਨੂੰ ਆਪਣੇ ਕਲਾਵੇ 'ਚ ਲੈ ਲਿਆ।ਇਹ ਵੀਡੀਓ ਕਿੱਥੋਂ ਦਾ ਹੈ ਇਹ ਤਾਂ ਸਪੱਸ਼ਟ ਨਹੀਂ ਹੋ ਸਕਿਆ ਪਰ ਇਸ ਵੀਡੀਓ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਸ਼ੇਅਰ ਕਰ ਰਹੇ ਹਨ। ਜੀ ਖ਼ਾਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਲਗਾਤਾਰ ਪੰਜਾਬੀ ਮਿਊੁਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਦਾ ਪਿੱਛੇ ਜਿਹੇ ਅਫ਼ਸਾਨਾ ਖ਼ਾਨ ਨਾਲ  ਇੱਕ ਗੀਤ ਆਇਆ ਸੀ ਚੰਡੀਗੜ੍ਹ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।

Related Post