ਭਾਰਤ ਨੇ ਟਿੱਕ-ਟੌਕ ਸਮੇਤ 59 ਚੀਨੀ ਐਪ ’ਤੇ ਲਗਾਈ ਪਾਬੰਦੀ, ਭਾਰਤ ਦੇ ਇਸ ਕਦਮ ‘ਤੇ ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਰੱਖਿਆ ਆਪਣਾ ਪੱਖ

By  Rupinder Kaler June 30th 2020 08:13 AM

ਭਾਰਤ-ਚੀਨ ਸਰਹੱਦ ਤੇ ਹੋਈ ਝੜਪ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਕਦਮ ਉਠਾਉਂਦੇ ਹੋਏ 59 ਚੀਨੀ ਐਪ ਤੇ ਪਾਬੰਦੀ ਲਗਾ ਦਿੱਤੀ ਹੈ । ਇਸ ਪਾਬੰਦੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਇਸ ਕਦਮ ਨਾਲ ਚੀਨ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਭਰ ਵਿੱਚ ਚੱਲ ਰਹੇ ਚੀਨੀ ਉਤਪਾਦਾਂ ਦੇ ਬਾਈਕਾਟ ਦੇ ਐਲਾਨ ਦੇ ਵਿਚਕਾਰ ਇੰਟਰਨੈੱਟ ਉਪਭੋਗਤਾਵਾਂ ਵਿੱਚ ਚੀਨੀ ਐਪ ਦਾ ਬਾਈਕਾਟ ਕਰਨ ਦੀ ਬਹਿਸ ਹੋ ਰਹੀ ਸੀ ।

https://www.instagram.com/p/CCClqRknsFD/

ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਬਾਈਕਾਟ ਦੀ ਆਵਾਜ਼ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਿੱਚ ਟਿੱਕਟੌਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹਾਲ ਹੀ ਵਿੱਚ, ਟਿੱਕਟੌਕ ਦੇ ਸਬੰਧ ਵਿੱਚ ਸੁਰੱਖਿਆ ‘ਤੇ ਵੀ ਸਵਾਲ ਉਠਾਏ ਗਏ ਸੀ।

https://www.instagram.com/p/CCB4CQYjxb2/

ਇੱਕਲੇ ਟਿੱਕ ਟੌਕ ਦੇ ਬੈਨ ਹੋਣ ਨਾਲ ਚੀਨ ਨੂੰ 100 ਕਰੋੜ ਦਾ ਨੁਕਸਾਨ ਹੋਇਆ ਹੈ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਨੂੰ ਇਹਨਾਂ ਐਪ ਦੇ ਬੰਦ ਹੋਣ ਨਾਲ ਕਿੰਨਾ ਵੱਡਾ ਨੁਕਸਾਨ ਹੋਵੇਗਾ । ੳੁੱਧਰ ਪੰਜਾਬੀ ਕਲਾਕਾਰਾਂ ਨੇ ਵੀ ਟਿੱਕ ਟੌਕ ਦੇ ਬੰਦ ਹੋਣ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਭ ਤੋਂ ਨਿਰਾਸ਼ ਨਾ ਹੋਣ ਕਿਉਂਕਿ ਟੈਲੇਂਟ ਦਿਖਾਉਣ ਦੇ ਹੋਰ ਵੀ ਕਈ ਪਲੇਟਫਾਰਮ ਹਨ ।

https://www.instagram.com/p/CCB22b7nISM/

Related Post