ਬਚਪਨ ਦੇ ਦਿਨਾਂ ਦੀ ਯਾਦ ਕਰਾ ਰਿਹਾ ਹੈ ਮੋਂਟੀ ਤੇ ਵਾਰਿਸ ਦਾ ਨਵਾਂ ਗੀਤ ਚਿੰਨੀ ਦਾ ਪਰੌਂਠਾ

By  Gulshan Kumar March 14th 2018 10:18 AM -- Updated: March 14th 2018 10:42 AM

Monty & Waris Back With Chinni Da Prontha: ਦੋਸਤੋ, ਜਦੋਂ ਕੋਈ ਚੀਜ਼ ਸਾਨੂੰ ਸਾਡੀਆਂ ਯਾਦਾਂ ਵਿਚ ਲੈ ਜਾਵੇ ਤਾਂ ਉਹ ਹਮੇਸ਼ਾ ਪਸੰਦ ਕੀਤੀ ਜਾਂਦੀ ਹੈ। ਇਸੇ ਸਿਲਸਿਲੇ ਤਹਿਤ ਮੋਂਟੀ ਤੇ ਵਾਰਿਸ ਦਾ ਨਵਾਂ ਗੀਤ ਚਿੰਨੀ ਦਾ ਪਰੋਂਠਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਸਾਨੂੰ ਸਾਡੀਆਂ ਬਚਪਨ ਦੀਆਂ ਯਾਦਾਂ ਵਿਚ ਲੈ ਜਾਂਦਾ ਹੈ। ਸ਼ਾਇਦ ਇਹੀ ਰੀਜ਼ਨ ਹੈ ਕਿ ਗਾਣਾ ਰੀਲੀਜ਼ ਹੋਏ ਚਾਰ ਦਿਨ ਤੋਂ ਵੀ ਜ਼ਿਆਦਾ ਦਾ ਟਾਈਮ ਹੋ ਗਿਆ ਹੈ, ਫ਼ਿਰ ਵੀ ਇਹ ਗਾਣਾ ਹਾਲੇ ਤੱਕ ਟਰੇਂਡਿੰਗ ਵਿੱਚ ਚੱਲ ਰਿਹਾ ਹੈ। ਇਹ ਗਾਣਾ ਜ਼ਿਆਦਾਤਰ ਹਰ ਇਕ ਆਦਮੀਂ ਦੀ ਜ਼ਿੰਦਗੀ ਨਾਲ ਰੀਲੇਟ ਕਰਦਾ ਹੈ। ਇਸ ਗਾਣੇ ਦੇ ਬੋਲ ਲਿਖੇ ਨੇ ਬਾਠਾਂ ਵਾਲੇ ਬਾਠ ਯਾਨਿ ਕੇ ਨਰਿੰਦਰ ਬਾਠ ਨੇ।

ਜੋ ਜੱਸੀ ਗਿੱਲ ਦੇ ਗਾਣੇ ਲੈਂਸਰ ਰਾਂਹੀ ਸੁਰਖੀਆਂ ਚ ਆਇਆ ਸੀ, ਤੇ ਫ਼ਿਰ ਇਕ ਪੰਜਾਬੀ ਸਿੰਗਰਸ ਦੀ ਪਹਿਲੀ ਪਸੰਦ ਬਣ ਗਿਆ ਸੀ। ਗਾਣੇ ਦਾ ਮਿਉਜ਼ਿਕ ਦਿਤਾ ਹੈ ਦੇਸੀ ਕਰੀਉ ਨੇ। ਰਿੰਪੀ ਪ੍ਰਿੰਸ ਦੀ ਜੋੜੀ ਨੇ ਇਸ ਗਾਣੇ ਦੀ ਵੀਡਿਉ ਬਣਾ ਕੇ ਗਾਣੇ ਨੂੰ ਹੋਰ ਵੀ ਚਾਰ ਚੰਨ ਲਾ ਦਿਤੇ ਨੇ। ਮੋਂਟੀ ਤੇ ਵਾਰਿਸ ਦਾ ਇਹ ਗਾਣਾ ਉਹਨਾਂ ਦੀ ਗਾਇਕੀ ਨੂੰ ਇਕ ਅਲੱਗ ਹੀ ਲੇਬਲ ਤੇ ਲੈ ਗਿਆ ਹੈ। ਗਾਣਾ ਸੱਚਮੁਚ ਬਹੁਤ ਜ਼ਿਆਦਾ ਸੋਹਣਾ ਹੈ। ਜੇ ਤੁਸੀਂ ਹਾਲੇ ਤੱਕ ਨਹੀਂ ਦੇਖਿਆ, ਤਾਂ ਦੇਖਣਾ ਜ਼ਰੂਰ ਚਿੰਨੀ ਦਾ ਪਰੋਂਠਾ।

Edited By: Gourav Kochhar

Related Post