ਮਾਨਸੀ ਸ਼ਰਮਾ ਨੇ ਹਰੀਦਾਨ ਦੀ ਵੀਡੀਓ ਸਾਂਝੀ ਕਰਕੇ ਦੱਸਿਆ ਕਿਸ ਤਰ੍ਹਾਂ ਦਾ ਇਨਸਾਨ ਬਨਾਉਣਾ ਚਾਹੁੰਦੀ ਹੈ ਹਰੀਦਾਨ ਨੂੰ

By  Rupinder Kaler July 18th 2020 04:35 PM

ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਅਕਸਰ ਆਪਣੇ ਬੇਟੇ ਦੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜਿਹੜੀਆਂ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ । ਹਾਲ ਹੀ ਵਿੱਚ ਮਾਨਸੀ ਨੇ ਹਰੀਦਾਨ ਦੀ ਨਵੀਂ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਹਰੀਦਾਨ ਤੇ ਯੁਵਰਾਜ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਯੁਵਰਾਜ ਹੰਸ ਕਿਸੇ ਰਾਗ ਨੂੰ ਗੁਣਗੁਣਾ ਰਹੇ ਹਨ । ਹਰੀਦਾਨ ਵੀ ਉਸ ਦੀ ਇਸ ਹਰਕਤ ਤੇ ਰਿਐਕਟ ਕਰਦਾ ਨਜ਼ਰ ਆ ਰਿਹਾ ਹੈ ।

https://www.instagram.com/p/CCFqpgHJXoV/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਾਨਸੀ ਨੇ ਲਿਖਿਆ ਹੈ ‘ਮੈਂ ਚਾਹੁੰਦੀ ਹਾਂ ਕਿ ਹਰੀਦਾਨ ਆਪਣੇ ਦਾਦਾ ਵਾਂਗ ਗਾਇਕ ਬਣੇ, ਉਸ ਦੇ ਵੱਡੇ ਪਾਪਾ(ਨਵਰਾਜ ਹੰਸ) ਵਾਂਗ ਰਿਆਜ਼ ਕਰੇ, ਤੇ ਨਾਨੂੰ ਵਾਂਗ ਸਖਤ ਮਿਹਨਤ ਕਰੇ।

https://www.instagram.com/p/CCTkdeBjB19/

ਪਿਤਾ ਯੁਵਰਾਜ ਹੰਸ ਵਾਂਗ ਵਧੀਆ ਇਨਸਾਨ ਬਣੇ । ਹਰੀਦਾਨ ਦੀ ਇਸ ਹਰਕਤ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ’ । ਮਾਨਸੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਇਸ ਵੀਡੀਓ ਤੇ ਕਮੈਂਟ ਕਰਕੇ ਪ੍ਰਤੀਕਰਮ ਵੀ ਦੇ ਰਹੇ ਹਨ ।

https://www.instagram.com/p/CCxUy7apMY0/?utm_source=ig_web_copy_link

Related Post