ਯੂਨੀਵਰਸਲ ਬਾਸ ਕ੍ਰਿਸ ਗੇਲ ਨਿੰਜਾ ਦੇ ਗਾਣੇ 'ਠੋਕਦਾ ਰਿਹਾ' 'ਤੇ ਅੱਖਾਂ ਨਾਲ ਲਗਾ ਰਹੇ ਨੇ ਨਿਸ਼ਾਨੇ, ਦੇਖੋ ਵੀਡੀਓ

By  Aaseen Khan May 9th 2019 11:03 AM

ਯੂਨੀਵਰਸਲ ਬਾਸ ਕ੍ਰਿਸ ਗੇਲ ਨਿੰਜਾ ਦੇ ਗਾਣੇ 'ਠੋਕਦਾ ਰਿਹਾ' 'ਤੇ ਅੱਖਾਂ ਨਾਲ ਲਗਾ ਰਹੇ ਨੇ ਨਿਸ਼ਾਨੇ, ਦੇਖੋ ਵੀਡੀਓ : ਆਈ. ਪੀ. ਐੱਲ ਯਾਨੀ ਇੰਡੀਅਨ ਪ੍ਰੀਮੀਅਰ ਲੀਗ ਚੱਲ ਰਹੀ ਹੈ ਤੇ ਕ੍ਰਿਕੇਟ ਦਾ ਜਨੂੰਨ ਹਰ ਇੱਕ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ। ਕ੍ਰਿਕੇਟ ਦੇ ਇਸ ਸੀਜ਼ਨ 'ਚ ਕ੍ਰਿਕੇਟ ਦੇ ਸਿਤਾਰੇ ਵੀ ਸ਼ੋਸ਼ਲ ਮੀਡੀਆ 'ਤੇ ਆਪਣੀ ਮੈਦਾਨ ਤੋਂ ਬਾਹਰ ਕੀਤੀ ਮਸਤੀ ਦੇ ਚਲਦਿਆਂ ਸੁਰਖ਼ੀਆਂ 'ਚ ਰਹਿੰਦੇ ਹਨ। ਅਜਿਹੀ ਵੀਡੀਓ ਯੂਨੀਵਰਸਲ ਬਾਸ ਕ੍ਰਿਸ ਗੇਲ ਦੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਗਾਇਕ ਨਿੰਜਾ ਦੇ ਗੀਤ ਠੋਕਦਾ ਰਿਹਾ 'ਤੇ ਟਿੱਕ ਟੋਕ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ।

 

View this post on Instagram

 

Amazing ??? Thank You @chrisgayle333 for sharing this video #EpicSong #ThokdaReha #goldboymusic #sulakhancheema #karmawala #MalwaRecords #ParmishVerma

A post shared by NINJA™ (@its_ninja) on May 8, 2019 at 6:45pm PDT

ਇਸ ਵੀਡੀਓ 'ਚ ਕ੍ਰਿਸ ਗੇਲ ਨਿੰਜਾ ਦੇ ਗੀਤ 'ਤੇ ਅੱਖਾਂ ਨਾਲ ਹਰਕਤਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦਈਏ ਇਸ ਵੀਡੀਓ ਨੂੰ ਨਿੰਜਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ ਤੇ ਕ੍ਰਿਸ ਗੇਲ ਦਾ ਇਹ ਵੀਡੀਓ ਬਨਾਉਣ ਲਈ ਧੰਨਵਾਦ ਕੀਤਾ ਹੈ। ਕ੍ਰਿਸ ਗੇਲ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵੱਲੋਂ ਖੇਡਦੇ ਹਨ ਇਸ ਲਈ ਉਹਨਾਂ 'ਤੇ ਵੀ ਪੰਜਾਬੀ ਗਾਣਿਆਂ ਦਾ ਰੰਗ ਚੜ੍ਹਨਾ ਲਾਜ਼ਮੀ ਸੀ।

ਹੋਰ ਵੇਖੋ : ਜ਼ਿੰਦਗੀ ਜ਼ਿੰਦਾਬਾਦ' ਫਿਲਮ ਦੇ ਸੈੱਟ 'ਤੇ ਮਿੰਟੂ ਗੁਰਸਰੀਆ ਦੀ ਲੁੱਕ 'ਚ ਨਜ਼ਰ ਆਏ ਨਿੰਜਾ

 

View this post on Instagram

 

On Set ? Need Blessings ✌?? @sonambajwa @gunbir_whitehill @umeshkarmawala @wahegurufilmsofficial @_rajan97 @alikhanhairstylist

A post shared by NINJA™ (@its_ninja) on May 6, 2019 at 3:34am PDT

ਕ੍ਰਿਸ ਗੇਲ ਦੱਖਣੀ ਅਫ਼ਰੀਕਾ ਦੇ ਖ਼ਿਡਾਰੀ ਹਨ ਜਿਹੜੇ ਅਕਸਰ ਆਈ.ਪੀ.ਐੱਲ.ਦੌਰਾਨ ਪੰਜਾਬ ਦੇ ਰੰਗ 'ਚ ਰੰਗੇ ਨਜ਼ਰ ਆਉਂਦੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਪੰਜਾਬੀ ਫ਼ਿਲਮਾਂ ਲੈ ਕੇ ਆ ਰਹੇ ਹਨ। ਨਿੰਜਾ ਫ਼ਿਲਮ ਦੂਰਬੀਨ, ਜ਼ਿੰਦਗੀ ਜ਼ਿੰਦਾਬਾਦ, ਤੇ ਹਾਲ ਹੀ 'ਚ ਸੋਨਮ ਬਾਜਵਾ ਨਾਲ ਨਵੀ ਫ਼ਿਲਮ ਦਾ ਸ਼ੂਟ ਸ਼ੁਰੂ ਕੀਤਾ ਹੈ ਜਿਸ ਦੇ ਨਾਮ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Related Post