ਅੱਜ ਹੈ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦਾ ਜਨਮ ਦਿਨ, ਫ਼ਿਲਮਾਂ ’ਚ ਮੌਕਾ ਮਿਲਣ ਦੀ ਕਹਾਣੀ ਸੁਣ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

By  Rupinder Kaler September 26th 2019 10:47 AM -- Updated: September 26th 2019 10:49 AM

ਫ਼ਿਲਮਾਂ ਵਿੱਚ ਸਪੋਟਿੰਗ ਐਕਟਰ ਦੇ ਤੌਰ ਤੇ ਪਹਿਚਾਣ ਬਣਾ ਚੁੱਕੇ ਚੰਕੀ ਪਾਂਡੇ ਅੱਜ ਆਪਣਾ 57ਵਾਂ ਜਨਮ ਦਿਨ ਮਨਾ ਰਹੇ ਹਨ । 80 ਦੇ ਦਹਾਕੇ ਵਿੱਚ ਉਹਨਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਪਰ ਉਹ ਲੀਡ ਰੋਲ ਵਿੱਚ ਕਦੇ ਵੀ ਉਭਰ ਨਹੀਂ ਸਕੇ । ਹਿੰਦੀ ਫ਼ਿਲਮਾਂ ਵਿੱਚ ਫੇਲ ਹੋਣ ਤੋਂ ਬਾਅਦ ਉਹਨਾਂ ਨੇ ਬੰਗਲਾਦੇਸ਼ੀ ਫ਼ਿਲਮਾਂ ਵਿੱਚ ਕੰਮ ਕੀਤਾ ਤਾਂ ਕਾਮਯਾਬ ਹੋ ਗਏ ।ਇਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਵਿੱਚ ਫਿਰ ਕਮਬੈਕ ਕੀਤਾ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ ।

https://www.instagram.com/p/B025lskhSvH/

ਚੰਕੀ ਪਾਂਡੇ ਤੇ ਅਕਸ਼ੇ ਕੁਮਾਰ ਨੇ ਕਈ ਫ਼ਿਲਮਾਂ ਵਿੱਚ ਇੱਕਠੇ ਕੰਮ ਕੀਤਾ ਹੈ । ਇਸ ਸਭ ਦੇ ਚਲਦੇ ਚੰਕੀ ਤੇ ਅਕਸ਼ੇ ਇੱਕ ਹੀ ਡਾਂਸ ਕਲਾਸ ਵਿੱਚ ਸਨ । ਚੰਕੀ ਨੇ ਹੀ ਅਕਸ਼ੇ ਨੂੰ ਡਾਂਸ ਕਰਨਾ ਸਿਖਾਇਆ ਸੀ । ਚੰਕੀ ਪਾਂਡੇ ਨੂੰ ਡਾਇਰੈਕਟਰ ਪਹਿਲਾਜ਼ ਨਿਹਲਾਨੀ ਨੇ 1987 ਵਿੱਚ ਧਰਮਿੰਦਰ ਤੇ ਸ਼ੱਤਰੂਘਨ ਸਿਨ੍ਹਾ ਦੀ ਫ਼ਿਲਮ ਆਗ ਹੀ ਆਗ ਵਿੱਚ ਬਰੇਕ ਦਿੱਤਾ ।

https://www.instagram.com/p/BwZZOQIBRkI/

ਇਸ ਫ਼ਿਲਮ ਦੇ ਡਾਇਰੈਕਟਰ ਨਾਲ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਚੰਕੀ ਦੱਸਦੇ ਹਨ ਕਿ ਡਾਇਰੈਕਟਰ ਨਿਹਲਾਨੀ ਕਿਸੇ ਵਿਆਹ ਵਿੱਚ ਨਾਲੇ ਵਾਲਾ ਕੁੜਤਾ ਪਜਾਮਾ ਪਹਿਣ ਕੇ ਗਏ ਸਨ । ਵਿਆਹ ਵਿੱਚ ਜਦੋਂ ਉਹ ਬਾਥਰੂਮ ਗਏ ਤਾਂ ਉਹਨਾਂ ਦਾ ਨਾਲਾ ਨਹੀਂ ਸੀ ਖੁੱਲ ਰਿਹਾ । ਜਿਸ ਤੋਂ ਬਾਅਦ ਉਹਨਾਂ ਨੇ ਇਸ ਨਾਲੇ ਨੂੰ ਖੋਲਣ ਵਿੱਚ ਉਹਨਾਂ ਦੀ ਮਦਦ ਕੀਤੀ ਸੀ । ਗੱਲਾਂ ਗੱਲਾਂ ਵਿੱਚ ਹੀ ਇਸ ਡਾਇਰੈਕਟਰ ਨੇ ਉਹਨਾਂ ਨੂੰ ਆਪਣੀ ਅਗਲੀ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਦੇ ਦਿੱਤਾ ।

https://www.instagram.com/p/Buy73-sBv6S/

ਚੰਕੀ ਨੇ ਪਾਪ ਕੀ ਦੁਨੀਆ, ਖਤਰੋਂ ਕੇ ਖਿਲਾੜੀ, ਜ਼ਹਿਰੀਲੇ ਤੇ ਆਂਖੇਂ ਵਰਗੀਆਂ ਫ਼ਿਲਮਾਂ ਦੇ ਕੇ ਬਾਲੀਵੁੱਡ ਵਿੱਚ ਆਪਣਾ ਨਾਂਅ ਬਣਾ ਲਿਆ ਸੀ । ਪਰ 90 ਦੇ ਦਹਾਕੇ ਵਿੱਚ ਉਹਨਾਂ ਦਾ ਫ਼ਿਲਮੀ ਕਰੀਅਰ ਖਤਮ ਹੁੰਦਾ ਜਾ ਰਿਹਾ ਸੀ । ਇਸ ਤੋਂ ਬਾਅਦ ਉਹਨਾਂ ਨੇ ਬੰਗਲਾਦੇਸ਼ੀ ਸਿਨੇਮਾ ਵੱਲ ਰੁਖ ਕੀਤਾ ਤੇ ਇੱਥੇ ਉਹ ਸੁਪਰ ਸਟਾਰ ਬਣ ਗਏ । ਪਰ ਹੁਣ ਇੱਕ ਵਾਰ ਫਿਰ ਉਹ ਬਾਲੀਵੁੱਡ ਵਿੱਚ ਸਰਗਰਮ ਹਨ ।

Related Post