‘ਚੁੱਪ’ ਇਨਸਾਨ ਨੂੰ ਕਿਵੇਂ ਤੋੜਦੀ ਹੈ ਦੱਸ ਰਹੇ ਨੇ ਗਾਇਕ ਹਰਭਜਨ ਮਾਨ

By  Shaminder April 25th 2020 01:41 PM

ਹਰਭਜਨ ਮਾਨ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਨੇ । ਉਨ੍ਹਾਂ ਦਾ ਨਵਾਂ ਗੀਤ ‘ਚੁੱਪ’ ਨਾਂਅ ਦੇ ਟਾਈਟਲ ਹੇਠ ਆਇਆ ਹੈ ਅਤੇ ਇਸ ਗੀਤ ਦੇ ਬੋਲ ਗੁਰਭਜਨ ਗਿੱਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ ਅਤੇ ਸੰਗੀਤਬੱਧ ਕੀਤਾ ਹੈ ਖੁਦ ਹਰਭਜਨ ਮਾਨ ਨੇ । ਇਸ ਗੀਤ ਦਾ ਵੀਡੀਓ ਹਰਪ੍ਰੀਤ ਹੈਰੀ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਚੁੱਪ ਦੀ ਗੱਲ ਕੀਤੀ ਗਈ ਹੈ ਕਿ ਚੁੱਪ ਬਹੁਤ ਹੀ ਖ਼ਤਰਨਾਕ ਹੁੰਦੀ ਹੈ ।

https://www.instagram.com/p/B_ZRV35BxKj/

ਜੇ ਕਿਸੇ ਨਾਲ ਗੱਲਬਾਤ ਕਰੀਏ ਅਤੇ ਅੱਗੋਂ ਕੋਈ ਹੁੰਗਾਰਾ ਭਰੇ ਤਾਂ ਉਸੇ ਦਾ ਨਾਂਅ ਜ਼ਿੰਦਗੀ ਹੈ, ਪਰ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦੇ ਤਾਂ ਉਸ ਚੁੱਪ ਦੇ ਬਹੁਤ ਹੀ ਘਾਤਕ ਨਤੀਜੇ ਸਾਹਮਣੇ ਆਉਂਦੇ ਹਨ । ਇਹ ਚੁੱਪ ਵਾਲੀ ਮਾਰ ਬਹੁਤ ਹੀ ਮਾੜੀ ਹੁੰਦੀ ਹੈ, ਕਿਉਂਕਿ ਜੇ ਤੁਸੀਂ ਆਪਣੇ ਦਿਲ ‘ਚ ਕਿਸੇ ਚੀਜ਼ ਨੂੰ ਰੱਖਦੇ ਹੋ ਤਾਂ ਉਹ ਅੰਦਰ ਹੀ ਧੁਖਦੀ ਰਹਿੰਦੀ ਹੈ ।

https://www.instagram.com/p/B_PsO_vBJ3R/

ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਹਰਭਜਨ ਮਾਨ ਨੇ ਆਪਣੀ ਆਵਾਜ਼ ‘ਚ ਗਾ ਕੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ । ਉੱਥੇ ਹੀ ਗੁਰਭਜਨ ਗਿੱਲ ਨੇ ਆਪਣੇ ਖੂਬਸੂਰਤ ਬੋਲਾਂ ਦੇ ਨਾਲ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਮਾਨ ਆਪਣੇ ਗੀਤ ‘ਦਿਲ ਤੋੜਿਆ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਸਨ ।ਹਰਭਜਨ ਮਾਨ ਜਲਦ ਹੀ ਫ਼ਿਲਮ ਪੀਆਰ ‘ਚ ਵੀ ਨਜ਼ਰ ਆਉਣ ਵਾਲੇ ਹਨ ।

Related Post