ਸੱਚੀ ਘਟਨਾ ‘ਤੇ ਅਧਾਰਿਤ ਹੈ ਬੌਬੀ ਦਿਓਲ ਦੀ ਪਹਿਲੀ ਡਿਜ਼ੀਟਲ ਫ਼ਿਲਮ ‘ਕਲਾਸ ਆਫ਼ 83’, ਭ੍ਰਿਸ਼ਟ ਸਿਸਟਮ ਨੂੰ ਦਰਸਾਉਂਦੀ ਫ਼ਿਲਮ ਦਾ ਟ੍ਰੇਲਰ ਲਾਂਚ

By  Shaminder August 7th 2020 04:55 PM

ਅਦਾਕਾਰ ਬੌਬੀ ਦਿਓਲ ਦੀ ਪਹਿਲੀ ਫ਼ਿਲਮ ‘ਕਲਾਸ ਆਫ਼ 83’ ਦਾ ਟ੍ਰੇਲਰ ਲਾਂਚ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਬੌਬੀ ਦਿਓਲ ਇੱਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਨੇ ।ਫ਼ਿਲਮ ਦਾ ਟ੍ਰੇਲਰ ਸਸਪੈਂਸ ਅਤੇ ਥ੍ਰੀਲਰ ਦੇ ਨਾਲ ਭਰਪੂਰ ਹੈ । ਦੱਸ ਦਈਏ ਕਿ ਬੌਬੀ ਦਿਓਲ ਦੀ ਇਹ ਪਹਿਲੀ ਡਿਜ਼ੀਟਲ ਫ਼ਿਲਮ ਹੈ । ਫ਼ਿਲਮ ਦਾ ਟ੍ਰੇਲਰ ਕਾਫੀ ਦਮਦਾਰ ਹੈ ।ਪੁਸਿਲ ਦੀ ਵਰਦੀ ਦਾ ਬੌਬੀ ਦਿਓਲ ਦਾ ਲੁੱਕ ਕਾਫੀ ਰੌਅਬਦਾਰ ਹੈ ।

ਇਸ ਫ਼ਿਲਮ ‘ਚ ਉਹ ਪੁਲਿਸ ਅਧਿਕਾਰੀ ਦੀ ਭੂਮਿਕਾ ‘ਚ ਹਨ ਜਿਸ ਨੂੰ ਬਾਅਦ ‘ਚ ਨਾਸਿਕ ਪੁਲਿਸ ਅਕਾਦਮੀ ‘ਚ ਇੰਸਟ੍ਰਕਟਰ ਬਣਾਇਆ ਜਾਂਦਾ ਹੈ । ਇਹ ਇੱਕ ਸੱਚੀ ਘਟਨਾ ‘ਤੇ ਅਧਾਰਿਤ ਫ਼ਿਲਮ ਹੈ ।

https://www.instagram.com/p/CAfFQyYhz9W/

ਜਿਸ ‘ਚ ਸਿਸਟਮ ਨੂੰ ਵਿਖਾਇਆ ਜਾਂਦਾ ਹੈ ਕਿ ਕਿਵੇਂ ਇੱਕ ਇਮਾਨਦਾਰ ਅਤੇ ਕਾਬਿਲ ਅਧਿਕਾਰੀ ਨੂੰ ਅਸਫਲ ਕਰਾਰ ਦੇ ਦਿੱਤਾ ਜਾਂਦਾ ਹੈ । ਕਈ ਵਾਰ ਆਦੇਸ਼ਾਂ ਦਾ ਪਾਲਣ ਕਰਨ ਲਈ ਕਨੂੰਨ ਅਤੇ ਨਿਯਮਾਂ ਦਾ ਤਿਆਗ ਕਰਨਾ ਪੈਂਦਾ ਹੈ ।

Related Post