'ਕੋਕਾ' ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ

By  Aaseen Khan March 5th 2019 01:39 PM

'ਕੋਕਾ' ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ : ਗਾਇਕ ਸੁੱਖ-ਈ ਜਿਹੜੇ ਸੁਖੀ ਮਿਊਜ਼ਿਕਲ ਡੌਕਟਰਜ਼ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਪਿਛਲੇ ਦਿਨਾਂ 'ਚ ਸੁੱਖ-ਈ ਦਾ ਗਾਣਾ ਕੋਕਾ ਰਿਲੀਜ਼ ਹੋਇਆ ਜਿਸ ਨੇ ਰਿਲੀਜ਼ ਹੁੰਦਿਆਂ ਹੀ ਅਜਿਹੀ ਰਫਤਾਰ ਫੜੀ ਕੇ ਹਰ ਇੱਕ ਦੀ ਜ਼ੁਬਾਨ 'ਤੇ ਕੋਕਾ ਗੀਤ ਸੁਣਨ ਨੂੰ ਮਿਲ ਰਿਹਾ ਹੈ। ਗਾਣਾ ਕਾਫੀ ਵਾਇਰਲ ਹੋ ਰਿਹਾ ਹੈ ਭਾਵੇਂ ਕਿ ਗਾਣੇ ਨੂੰ ਆਏ ਕਾਫੀ ਸਮਾਂ ਹੋ ਗਿਆ ਹੈ ਪਰ ਕੋਕਾ ਗੀਤ ਨੇ ਆਪਣੀ ਹੀ ਵੱਖਰੀ ਪਹਿਚਾਣ ਬਣਾ ਲਈ ਹੈ।

 

View this post on Instagram

 

Asi ehi soch k #COKA bnaya c k har koi apne andaz vich gau ga!!! khushi ho ri aa? @jaani777 @arvindrkhaira @desimelodies @avvysra @ladykrita

A post shared by Sukhe Muzical Doctorz (ਡੌਕਟਰਜ) (@sukhemuziicaldoctorz) on Mar 3, 2019 at 2:14am PST

ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਗਾਇਕ ਸੁੱਖ-ਈ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਕੁਝ ਔਰਤਾਂ ਕੋਕਾ ਗਾਣਾ ਗਾਉਂਦੀਆਂ ਸੁਣਾਈ ਦੇ ਰਹੀਆਂ ਹਨ। ਉਹ ਗਾਣੇ ਨੂੰ ਆਪਣੇ ਢੰਗ ਨਾਲ ਹੀ ਗਾ ਰਹੀਆਂ ਹਨ। ਸੁੱਖ-ਈ ਨੇ ਕੈਪਸ਼ਨ 'ਚ ਲਿਖਿਆ ਹੈ 'ਅਸੀਂ ਇਹ ਸੋਚ ਕੇ ਗਾਣਾ ਬਣਾਇਆ ਸੀ ਕਿ ਹਰ ਕੋਈ ਆਪਣੇ ਅੰਦਾਜ਼ ਨਾਲ ਗਾਵੇਗਾ, ਖੁਸ਼ੀ ਹੋ ਰਹੀ ਹੈ ਵੇਖ ਕੇ"

ਹੋਰ ਵੇਖੋ : ਸ਼ੈਰੀ ਮਾਨ ਦਾ ਕਰਿਆਨਾ ਦੁਕਾਨ ਵਾਲੇ ਨੇ ਕੀਤਾ ਅਨੋਖਾ ਸਨਮਾਨ, ਦੇਖੋ ਵੀਡੀਓ

ਸੁੱਖੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਉਹਨਾਂ ਦੀ ਇਸ ਵੀਡੀਓ ਨੂੰ ਲੱਖਾਂ ਹੀ ਲੋਕ ਵੇਖ ਚੁੱਕੇ ਹਨ। ਕੋਕੇ ਗਾਣੇ ਨੂੰ ਯੂ ਟਿਊਬ 'ਤੇ 102 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। ਗਾਣੇ ਬਾਰੇ ਗੱਲ ਕਰੀਏ ਤਾਂ ਗਾਣੇ ਦੇ ਬੋਲ ਨਾਮਵਰ ਗੀਤਕਾਰ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਸੁੱਖ-ਈ ਮਿਊਜ਼ਿਕਲ ਡੌਕਟਰਜ਼ ਦਾ ਹੀ ਹੈ।ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਬਣਾਇਆ ਗਿਆ ਹੈ।

Related Post