ਪ੍ਰੈਗਨੇਂਸੀ ਦੀਆਂ ਖ਼ਬਰਾਂ 'ਤੇ ਆਹ ਕੀ ਬੋਲ ਗਈ ਕਮੇਡੀ ਕੁਵੀਨ ਭਾਰਤੀ ਸਿੰਘ !

By  Shaminder May 7th 2019 10:55 AM -- Updated: May 7th 2019 11:02 AM

ਕਮੇਡੀ ਕੁਵੀਨ ਭਾਰਤੀ  ਨੇ ਆਪਣੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਨੂੰ ਲੈ ਕੇ ਮੀਡੀਆ 'ਚ ਚੱਲ ਰਹੀ ਚਰਚਾ 'ਤੇ ਆਪਣੀ ਸਫ਼ਾਈ ਦਿੱਤੀ ਹੈ । ਉਨ੍ਹਾਂ ਨੇ ਕਿਹਾ ਕਿ 'ਮੇਰਾ ਵਜ਼ਨ ਜ਼ਿਆਦਾ ਹੈ ਇਸ ਲਈ ਲੋਕ ਇਸ ਤਰ੍ਹਾਂ ਦੇ ਕਿਆਸ ਅਕਸਰ ਲਗਾ ਲੈਂਦੇ ਹਨ। ਹਰਸ਼ ਅਤੇ ਮੈਂ ਬੱਚਾ ਚਾਹੁੰਦੇ ਹਾਂ ਪਰ ਅਸੀਂ ਨਵੰਬਰ ਤੋਂ ਬਾਅਦ ਇਸ ਦੀ ਪਲਾਨਿੰਗ  ਸ਼ੁਰੂ ਕਰਾਂਗੇ ।

ਹੋਰ ਵੇਖੋ :ਭਾਰਤੀ ਹੋਣ ਦੇ ਬਾਵਜੂਦ ਇਹ ਫ਼ਿਲਮੀ ਸਿਤਾਰੇ ਵੋਟ ਨਹੀਂ ਪਾ ਸਕਦੇ, ਇਹ ਹੈ ਵੱਡਾ ਕਾਰਨ

https://www.instagram.com/p/BwfZR9_h9c3/

ਇਸ ਸਮੇਂ ਸਾਡੀ ਜ਼ਿੰਦਗੀ ਬਹੁਤ ਬਿਜ਼ੀ ਹੈ ਅਤੇ ਬੱਚੇ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ।ਇੱਕ ਰਿਆਲਿਟੀ ਸ਼ੋਅ ਦੌਰਾਨ ਬੇਹੋਸ਼ ਹੋਣ ਤੋਂ ਬਾਅਦ ਭਾਰਤੀ ਸਿੰਘ ਦੇ ਪ੍ਰੈਗਨੇਂਟ ਹੋਣ ਦੇ ਕਿਆਸਾਂ 'ਤੇ ਫੁਲ ਸਟਾਪ ਲੱਗ ਗਿਆ ਹੈ ।

https://www.instagram.com/p/BwMl6YxBSxu/

ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਏਨੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ 'ਚ ਤਿਤਲੀ ਯਾਦਵ ਦੇ ਰੋਲ 'ਚ ਦਿਖਾਈ ਦੇ ਰਹੀ ਹੈ ।ਹਾਲ ਹੀ 'ਚ ਇੱਕ ਸ਼ੋਅ ਦੌਰਾਨ ਸੈੱਟ 'ਤੇ ਭਾਰਤੀ ਬੇਹੋਸ਼ ਹੋ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ।

Related Post