ਬਿੰਨੂ ਢਿਲੋਂ ਤੇ ਗਿੱਪੀ ਗਰੇਵਾਲ ਦੇ ਮੁੰਡੇ ਨੇ ਦਿੱਤੀਆਂ ਸੱਭ ਨੂੰ ਵਧਾਈਆਂ, ਵੇਖੋ ਇਹ ਵੀਡੀਓ

By  Rajan Sharma July 3rd 2018 11:21 AM

ਵਧਾਈਆਂ ਜੀ ਵਧਾਈਆਂ ਰੋਜ਼ਾਨਾ ਇਹ ਤਿੰਨ ਅੱਖਰ ਅਸੀਂ ਸੁੰਨਦੇ ਰਹਿੰਦੇ ਹਨ ਬਸ ਕੁਝ ਦਿਨ ਹੋਰ ਇੰਤਜਾਰ ਕਰਨਾ ਪਊ ਕਿਉਂ ਕਿ ਜਲਦ ਹੀ ਫ਼ਿਲਮ ਵਧਾਈਆਂ ਜੀ ਵਧਾਈਆਂ Vadhayiyaan Ji Vadhayiyaan ਸੱਭ ਦੇ ਦਰਮਿਆਨ ਆਉਣ ਵਾਲੀ ਹੈ| ਫ਼ਿਲਮ ਦੀ ਪ੍ਰੋਮੋਸ਼ਨ ਲਈ ਫ਼ਿਲਮ ਦੇ ਸਾਰੇ ਕਲਾਕਾਰ ਰੋਜ਼ਾਨਾ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਬਿੰਨੂ ਢਿਲੋਂ binnu dhillon ਨੇ ਆਪਣੇ ਇੰਸਟਾਗ੍ਰਾਮ ਤੇ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦੇ ਗਰੇਵਾਲ ਨਾਲ ਇੱਕ ਪੋਸਟ ਸਾਂਝਾ ਕੀਤੀ ਹੈ ਜੋ ਕਿ ਬਹੁਤ ਹੀ ਮਜ਼ੇਦਾਰ ਹੈ| ਜਿਸ ਵਿੱਚ ਉਹ ਦੋਨੋ ਫ਼ਿਲਮ ਦੀ ਰਿਲੀਜ਼ ਹੋਣ ਦੀ ਤਾਰੀਕ 13 ਜੁਲਾਈ ਨੂੰ ਇੱਕ ਵੱਖਰੇ ਅੰਦਾਜ ਵਿੱਚ ਦੱਸ ਰਹੇ ਹਨ|

https://www.instagram.com/p/Bku0rVShkE3/?utm_source=ig_share_sheet&igshid=i0ayi4fhfdlq

ਫ਼ਿਲਮ Vadhayiyaan Ji Vadhayiyaan ਦਾ ਇਕ ਪਾਰਟੀ ਗੀਤ ਅੱਖ ਲੜ ਗਈ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਜਿਸ ਵਿੱਚ ਬਿੰਨੂ ਢਿੱਲੋਂ Binnu Dhillon ਅਤੇ ਕਵਿਤਾ ਕੌਸ਼ਿਕ ਦੀ ਕੈਮਿਸਟ੍ਰੀ ਦੇਖਣ ਵਾਲੀ ਹੈ| ਗੀਤ ਗਿੱਪੀ ਗਰੇਵਾਲ ਅਤੇ ਗੁਰਲੇਜ਼ ਅਖਤਰ ਦੁਆਰਾ ਗਾਇਆ ਗਿਆ ਹੈ| ਗੀਤ ਦੇ ਮਝੇਦਾਰ ਬੋਲ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ|

https://www.youtube.com/watch?v=8Fm0p8wGoBU

ਕੁਝ ਵਕਤ ਪਹਿਲਾਂ ਮਸ਼ਹੂਰ ਅਦਾਕਾਰ ਬਿੰਨੂ ਢਿੱਲੋਂ Binnu Dhillon ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਸ ਫ਼ਿਲਮ ਦਾ ਪੋਸਟਰ ਸੱਭ ਨਾਲ ਸਾਂਝਾ ਕਿੱਤਾ ਸੀ| ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਸਮੀਪ ਕੰਗ ਅਤੇ ਫ਼ਿਲਮ ਦੇ ਨਿਰਮਾਤਾ ਹਨ ਖੁੱਦ ਬਿੰਨੂ ਢਿੱਲੋਂ | ਫ਼ਿਲਮ ਬਾਈਲਾਰਸ ਤੋਂ ਬਾਦ ਇਹ ਦੂਜੀ ਫ਼ਿਲਮ ਹੈ ਬਿੰਨੂ ਢਿੱਲੋਂ ਦੁਆਰਾ ਪ੍ਰੋਡਿਊਸ ਕਿੱਤੀ ਜਾਣ ਵਾਲੀ | ਫ਼ਿਲਮVadhayiyaan Ji Vadhayiyaan ਨੂੰ ਰਿਲੀਜ਼ ਕਰਨ ਦੀ ਤਾਰੀਕ ਵੀ ਸਾਹਮਣੇ ਆ ਚੁੱਕੀ ਹੈ | ਫ਼ਿਲਮ 13 ਜੁਲਾਈ 2018 ਨੂੰ ਦਰਸ਼ਕਾਂ ਦੇ ਸਾਹਮਣੇ ਆਵੇਗੀ | ਸਮੀਪ ਕੰਗ ਦੁਆਰਾ ਡਾਇਰੈਕਟ ਕਿੱਤੀਆਂ ਹੁਣ ਤੱਕ ਦੀਆਂ ਸੱਭ ਫ਼ਿਲਮਾਂ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ ਹੈ, ਤੇ ਹੁਣ ਦੇਖਦੇ ਹਾਂ ਇਸ ਫ਼ਿਲਮ ਨੂੰ ਲੋਕ ਕਿੰਨ੍ਹਾ ਕੁ ਪਿਆਰ ਦਿੰਦੇ ਹਨ |

binnu dhillon

Related Post