ਦਿੱਗਜ਼ ਅਦਾਕਾਰ ਜਗਦੀਪ ਦਾ ਹੋਇਆ ਦਿਹਾਂਤ, ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ

By  Rupinder Kaler July 9th 2020 08:34 AM

ਦਿੱਗਜ਼ ਅਦਾਕਾਰ ਜਗਦੀਪ ਹੁਣ ਇਸ ਦੁਨੀਆਂ 'ਚ ਨਹੀਂ ਰਹੇ, ਬੀਤੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ ਹੈ । ਜਗਦੀਪ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਗਰੋਂ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਗਦੀਪ ਦਾ ਜਨਮ ਮੱਧ ਪ੍ਰਦੇਸ਼ 'ਚ 29 ਮਾਰਚ, 1939 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸਈਅਦ ਯਾਵਰ ਹੁਸੈਨ ਤੇ ਮਾਂ ਦਾ ਨਾਂਅ ਕਨੀਜ਼ ਹੈਦਰ ਸੀ। ਬਚਪਨ 'ਚ ਹੀ ਜਗਦੀਪ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਦੇਸ਼ ਵੰਡ ਤੇ ਪਿਤਾ ਦੀ ਮੌਤ ਤੋਂ ਬਾਅਦ 1947 'ਚ ਪਰਿਵਾਰ 'ਚ ਆਰਥਿਕ ਤੰਗੀ ਆਉਣ ਲੱਗੀ।

https://www.instagram.com/p/CCZVdLUhu1e/?utm_source=ig_web_copy_link

ਇਸ ਕਾਰਨ ਉਨ੍ਹਾਂ ਦੀ ਮਾਂ ਪਰਿਵਾਰ ਨਾਲ ਮੁੰਬਈ ਆ ਗਈ। ਮੁੰਬਈ 'ਚ ਜਗਦੀਪ ਦੀ ਮਾਂ ਘਰ ਦੇ ਗੁਜ਼ਾਰੇ ਲਈ ਇਕ ਅਨਾਥ ਆਸ਼ਰਮ 'ਚ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ। ਬੱਚਿਆਂ ਨੂੰ ਸਕੂਲ ਭੇਜਣ ਲਈ ਮਾਂ ਨੇ ਇਕ ਇਕ ਪੈਸਾ ਬਚਾਉਣਾ ਸ਼ੁਰੂ ਕੀਤਾ। ਮਾਂ ਨੂੰ ਏਨੀ ਮਿਹਨਤ ਕਰਦਿਆਂ ਦੇਖ ਕੇ ਜਗਦੀਪ ਨੇ ਸਕੂਲ ਛੱਡਣ ਦਾ ਫੈਸਲਾ ਕਰ ਲਿਆ ਤੇ ਸੜਕਾਂ 'ਤੇ ਸਮਾਨ ਵੇਚਣ ਲੱਗੇ। ਬਾਅਦ 'ਚ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਮਿਲਿਆ। ਰਿਪੋਰਟ ਮੁਤਾਬਕ ਜਗਦੀਪ ਨੂੰ ਪਹਿਲੀ ਫ਼ਿਲਮ ਲਈ ਤਿੰਨ ਰੁਪਏ ਮਿਹਨਤਾਨਾ ਮਿਲਿਆ ਸੀ।

https://www.instagram.com/p/CCY62zzFUFF/?utm_source=ig_web_copy_link

ਇਹ ਫ਼ਿਲਮ ਸਾਲ 1951 'ਚ ਆਈ 'ਅਫ਼ਸਾਨਾ' ਫ਼ਿਲਮ ਸੀ ਜਿਸ 'ਚ ਉਨ੍ਹਾਂ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਹਿੰਦੀ ਫ਼ਿਲਮ ਇੰਡਸਟਰੀ 'ਚ ਕਾਮੇਡੀਅਨ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਜਗਦੀਪ ਨੇ ਕਰੀਬ 400 ਫ਼ਿਲਮਾਂ 'ਚ ਕੰਮ ਕੀਤਾ। ਸਾਲ 1994 'ਚ ਆਈ ਫ਼ਿਲਮ 'ਅੰਦਾਜ਼ ਅਪਨਾ-ਅਪਨਾ', 1975 'ਚ ਆਈ ਫ਼ਿਲਮ 'ਸ਼ੋਅਲੇ' ਅਤੇ 1972 'ਚ ਆਈ ਅਪਨਾ ਦੇਸ਼ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸ਼ਲਾਘਾ ਮਿਲੀ। ਫ਼ਿਲਮੀ ਅਦਾਕਾਰ ਜਾਵੇਦ ਜਾਫਰੀ ਜਗਦੀਪ ਦੇ ਬੇਟੇ ਹਨ। ਜਗਦੀਪ ਨੇ ਤਿੰਨ ਵਿਆਹ ਕਰਵਾਏ ਸਨ। ਉਨ੍ਹਾਂ ਦੇ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਹਨ। ਜਗਦੀਪ ਨੂੰ ਅੱਜ ਮੁੰਬਈ ਦੇ ਮਝਗਾਂਵ ਇਲਾਕੇ 'ਚ ਸਿਯਾ ਕਬਰਿਸਤਾਨ 'ਚ 11-12 ਵਜੇ ਸਪੁਰਦ-ਏ-ਖਾਕ ਕੀਤਾ ਜਾਵੇਗਾ।

https://www.instagram.com/p/CCZJU03gRzZ/?utm_source=ig_web_copy_link

Related Post