ਮਰਹੂਮ ਕਮੇਡੀਅਨ ਅਤੇ ਅਦਾਕਾਰ ਜਸਪਾਲ ਭੱਟੀ ਦੀ ਮਾਤਾ ਦਾ ਹੋਇਆ ਦਿਹਾਂਤ

By  Shaminder October 30th 2019 03:00 PM

ਪ੍ਰਸਿੱਧ ਕਮੇਡੀਅਨ ਅਤੇ ਸਵਰਗਵਾਸੀ ਜਸਪਾਲ ਭੱਟੀ ਦੀ ਮਾਤਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ।ਜਸਪਾਲ ਭੱਟੀ ਦੇ ਮਾਤਾ ਮਨਜੀਤ ਕੌਰ ਦੇ ਦਿਹਾਂਤ ਦੀ ਖ਼ਬਰ ਜਸਪਾਲ ਭੱਟੀ ਦੇ ਮਾਸੀ ਦੇ ਪੁੱਤਰ ਨਿਊਜ਼ ਰੀਡਰ ਅਤੇ ਐਕਟਰ ਅਰਵਿੰਦਰ ਸਿੰਘ ਭੱਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ ।

ਹੋਰ ਵੇਖੋ:ਪਤੀ ਜਸਪਾਲ ਭੱਟੀ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੋਈ ਭਾਵੁਕ ਹੋਈ ਸਵਿਤਾ ਭੱਟੀ

https://www.facebook.com/arvinder.s.bhatti/posts/2761760530503616

ਇਸ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਫੇਸਬੁੱਕ ਪੇਜ 'ਤੇ ਲਿਖਿਆ ਕਿ "ਇੱਕ ਬਿਹਤਰੀਨ ਕਮੇਡੀਅਨ ਨੂੰ ਜਨਮ ਦੇਣ ਵਾਲੀ  ਮਾਂ ਇਸ ਦੁਨੀਆ 'ਚ ਨਹੀਂ ਰਹੀ"। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਜਸਪਾਲ ਭੱਟੀ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ ।

Related Post