ਸਟੇਜ 'ਤੇ ਪ੍ਰਫਾਰਮੈਂਸ ਦਿੰਦੇ ਹੋਏ ਕਮੇਡੀਅਨ ਦੀ ਮੌਤ, ਲੋਕ ਕਮੇਡੀ ਸਮਝ ਕੇ ਵਜਾਉਂਦੇ ਰਹੇ ਤਾੜੀਆਂ 

By  Rupinder Kaler July 24th 2019 11:41 AM

ਬਾਲੀਵੁੱਡ ਫ਼ਿਲਮ 'ਆਨੰਦ' ਵਿੱਚ ਰਾਜੇਸ਼ ਖੰਨਾ ਦਾ ਇੱਕ ਮਸ਼ਹੂਰ ਡਾਈਲੌਗ ਹੈ 'ਬਾਬੂ ਮੋਸ਼ਾਯ ਜ਼ਿੰਦਗੀ ਔਰ ਮੌਤ ਉਪਰ ਵਾਲੇ ਕੇ ਹਾਥ ਮੈਂ ਹੈ, ਉਸੇ ਨਾਂ ਤੋ ਆਪ ਬਦਲ ਸਕਤੇ ਹੋ ਤੇ ਨਾਂ ਹੀ ਮੈਂ, ਹਮ ਸਭ ਤੋਂ ਰੰਗਮੰਚ ਕੀ  ਪੁਤਲੀਆਂ ਹੈ, ਜਿਸ ਕੀ ਡੋਰ ਉਪਰ ਵਾਲੇ ਦੀਆਂ ਉਂਗਲੀਆਂ ਸੇ ਬੰਧੀ ਹੁਈ ਹੈਂ' ਕਈ ਵਾਰ ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਕਿ ਸਾਨੂੰ ਇਹ ਡਾਈਲੌਗ ਯਾਦ ਆ ਜਾਂਦਾ ਹੈ ।

ਅਜਿਹੀ ਹੀ ਘਟਨਾ ਦੁਬਈ ਵਿੱਚ ਵਾਪਰੀ ਹੈ । ਇੱਥੇ ਭਾਰਤੀ ਮੂਲ ਦੇ ਇੱਕ ਕਮੇਡੀਅਨ ਦੀ ਮੌਤ ਹੋ ਗਈ । ਦਰਅਸਲ ੩੬ ਸਾਲ ਦੇ ਮੰਜੂਨਾਥ ਨਾਇਡੂ ਇੱਕ ਸ਼ੋਅ ਵਿੱਚ ਸਟੈਂਡ ਕਮੇਡੀ ਕਰ ਰਹੇ ਸਨ । ਇਸੇ ਦੌਰਾਨ ਹਾਲ ਵਿੱਚ ਖਚਾਖਚ ਭੀੜ ਨੂੰ ਦੇਖਕੇ ਉਹਨਾਂ ਨੂੰ ਅਜਿਹੀ ਘਬਰਾਹਟ ਹੋਈ ਕੀ ਉਹ ਤੜਫਦੇ ਹੋਏ ਸਟੇਜ਼ ਤੇ ਡਿੱਗ ਗਏ ਤੇ ਉਹਨਾਂ ਦੀ ਮੌਤ ਹੋ ਗਈ ।

manjunath manjunath

ਖ਼ਬਰਾਂ ਮੁਤਾਬਿਕ ਪਹਿਲਾਂ ਲੋਕਾਂ ਨੂੰ ਲੱਗਿਆ ਕਿ ਇਹ ਉਹਨਾਂ ਦੀ ਕਮੇਡੀ ਦਾ ਹਿੱਸਾ ਹੈ । ਉਸ ਨੂੰ ਤੜਫਦੇ ਦੇਖ ਲੋਕ ਤਾੜੀਆਂ ਵਜਾਉਂਦੇ ਰਹੇ । ਜਦੋਂ ਲੋਕਾਂ ਨੂੰ ਲੱਗਿਆ ਕਿ ਇਹ ਐਕਟਿੰਗ ਨਹੀਂ ਤਾਂ ਉਹ ਸਟੇਜ ਤੇ ਆਏ ਤਾਂ ਉਦੋਂ ਤੱਕ ਮੰਜੂਨਾਥ ਦੁਨੀਆ ਦੀ ਸਟੇਜ ਹਮੇਸ਼ਾ ਲਈ ਛੱਡ ਚੁੱਕੇ ਸਨ । ਖ਼ਬਰਾਂ ਮੁਤਾਬਿਕ ਮੰਜੂਨਾਥ ਦਾ ਇਸ ਦੁਨੀਆ ਤੇ ਕੋਈ ਨਹੀਂ, ਲੋਕ ਉਹਨਾਂ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਉਸ ਨੂੰ ਯਾਦ ਕਰ ਰਹੇ ਹਨ ।

Related Post