ਸ਼ੋਅ ਦੌਰਾਨ ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ ਵਿਚਾਲੇ ਹੱਥੋਪਾਈ, ਵੀਡੀਓ ਹੋਈ ਵਾਇਰਲ

By  Gourav Kochhar April 26th 2018 09:07 AM

ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ Sunil Grover ਅੱਜ ਕਲ ਸ਼ਿਲਪਾ ਸ਼ਿੰਦੇ ਨਾਲ ਕਾਮੇਡੀ ਸ਼ੋਅ ‘ਜੀਓ ਧਨ ਧਨਾ ਧਨ’ ‘ਚ ਨਜ਼ਰ ਆ ਰਹੇ ਹਨ। ਦੋਵਾਂ ਵਿਚਾਲੇ ਤਿੱਖੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਹਾਲ ਹੀ ‘ਚ ਪਤਾ ਨਹੀਂ ਸ਼ੋਅ ਦੇ ਸ਼ੈੱਟ ‘ਤੇ ਕੀ ਹੋਇਆ ਕਿ ਦੋਵਾਂ ਵਿੱਚ ਹੱਥੋਪਾਈ ਹੋ ਗਈ।

ਦੋਵਾਂ ‘ਚ ਹੋਈ ਇਸ ਹੱਥੋਪਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਕਿ ਸੁਨੀਲ-ਸ਼ਿਲਪਾ ਦੇ ਫੈਨਸ ਪ੍ਰੇਸ਼ਾਨ ਹੋ ਜਾਣ, ਸੱਚਾਈ ਦੱਸ ਦਈਏ ਕਿ ਇਹ ਲੜਾਈ ਅਸਲ ‘ਚ ਨਹੀਂ ਸੀ ਸਗੋਂ ਇਹ ਸੀ ਨਕਲੀ ਲੜਾਈ। ਕ੍ਰਿਕਟ ਕਾਮੇਡੀ ਸ਼ੋਅ ‘ਜੀਓ ਧਨ ਧਨਾ ਧਨ’ ਦੇ ਸ਼ੈੱਟ ਤੋਂ ਇਹ ਵੀਡੀਓ ਵਾਈਰਲ ਹੋਈ ਹੈ, ਜਿਸ ‘ਚ ਦੋਵਾਂ ਨੂੰ ਲੜਦੇ ਹੋਏ ਦਿਖਾਇਆ ਗਿਆ ਹੈ।

sunil shilpa

When @proflbw meet our lovely, beauty, cutiepie queen @googlydevi for the first time!?@WhoSunilGrover humari queen ko parenshan mat karo ???

I am just loving this onset masti of @ShindeShilpaS as @googlydevi ?????

Can't wait more for the episode of @JioDDDLive ??? pic.twitter.com/dCP8LDYy01

— S a g a r ?RISK EVERYTHING REGRET NOTHING (@RealSagarShinde) April 19, 2018

ਸ਼ੋਅ ‘ਚ ਸ਼ਿਲਪਾ ਸਿੰਦੇ Shilpa Shinde ਸੁਨੀਲ ਦੀ ਪਤਨੀ ਦਾ ਰੋਲ ਕਰ ਰਹੀ ਹੈ। ਦੋਵਾਂ ‘ਚ ਮੱਜ਼ੇਦਾਰ ਕੈਮਿਸਟਰੀ ਦੀ ਲੋਕ ਤਾਰੀਫ ਕਰ ਰਹੇ ਹਨ। ‘ਭਾਬੀ ਜੀ ਘਰ ਪਰ ਹੈ’ ‘ਚ ਜਿਥੇ ਸ਼ਿਲਪਾ ਸ਼ਿੰਦੇ ਦਾ ਦੇਸੀ ਲੁੱਕ ਸੀ, ਉੱਥੇ ਹੀ ਇਸ ਸ਼ੋਅ ‘ਚ ਸ਼ਿਲਪਾ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ।

ਇਸ ਵੈੱਬ ਸ਼ੋਅ ਨੂੰ Lil Frodo Productions ਪ੍ਰੋਡਿਊਸ ਕਰ ਰਿਹਾ ਹੈ, ਜੋ ਕ੍ਰਿਕਟ ਤੇ ਕਾਮੇਡੀ ਦੀ ਜੁਗਲਬੰਦੀ ‘ਤੇ ਹੈ, ਸ਼ੋਅ ਦੇ 22 ਐਪੀਸੋਡ ਹੋਣਗੇ। ਇਸ ਤੋਂ ਇਲਾਵਾ ਸੁਨੀਲ ਕੋਲ ਬਾਲੀਵੁੱਡ ਦੇ ਵੱਡੇ ਪ੍ਰੋਜੈਕਟ ਵੀ ਹਨ। ਸੁਨੀਲ Sunil Grover ਵਿਸ਼ਾਲ ਭਾਰਦਵਾਜ ਦੀ ‘ਛੂਰੀਆਂ’ ਤੇ ਸਲਮਾਨ-ਪ੍ਰਿਅੰਕਾ ਦੀ ‘ਭਾਰਤ’ ‘ਚ ਵੀ ਨਜ਼ਰ ਆ ਸਕਦਾ ਹੈ।

sunil shilpa

Related Post