ਅਦਾਕਾਰ ਅਤੇ ਕਮੇਡੀਅਨ ਸੁਨੀਲ ਗਰੋਵਰ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ, ਇਸ ਤਰ੍ਹਾਂ ਪ੍ਰਸ਼ੰਸਕਾਂ ਨੇ ਉਡਾਇਆ ਮਜ਼ਾਕ

By  Shaminder July 28th 2020 06:25 PM

ਅਦਾਕਾਰ ਅਤੇ ਕਮੇਡੀਅਨ ਸੁਨੀਲ ਗਰੋਵਰ ਨੇ ਸੋਸ਼ਲ ਮੀਡੀਆ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਹੈ ।ਕਾਮੇਡੀਅਨ ਐਕਟਰ ਸੁਨੀਲ ਗਰੋਵਰ ਹਮੇਸ਼ਾ ਹੀ ਆਪਣੇ ਫੈਨਜ਼ 'ਚ ਕਾਫੀ ਚਰਚਾ 'ਚ ਰਹਿੰਦੇ ਹਨ। ਸੁਨੀਲ ਗਰੋਵਰ ਹਮੇਸ਼ਾ ਹੀ ਆਪਣੀ ਕਾਮਿਕ ਟਾਈਮਿੰਗ ਅਤੇ ਸੈਂਸ ਆਫ ਹਿਊਮਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਫੈਨਜ਼ ਅੱਜ ਵੀ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਮੰਚ 'ਤੇ ਮਿਸ ਕਰਦੇ ਹਨ। ਸੁਨੀਲ ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।

https://www.instagram.com/p/CCIN-juHYU7/

ਹਾਲ ਹੀ 'ਚ ਉਨ੍ਹਾਂ ਦੇ ਇਕ ਪੋਸਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਸੋਸ਼ਲ ਪਲੇਟਫਾਰਮ 'ਤੇ ਹਮੇਸ਼ਾ ਹੀ ਫੈਨਜ਼ ਹਸਾਉਣ ਵਾਲੇ ਕਾਮੇਡੀਅਨ ਸੁਨੀਲ ਗਰੋਵਰ ਸੋਸ਼ਲ ਮੀਡੀਆ ਤੋਂ ਬਰੇਕ ਲੈ ਰਹੇ ਹਨ।

https://www.instagram.com/p/CBke7X2HSo2/

ਕਾਮੇਡੀਅਨ ਸੁਨੀਲ ਗਰੋਵਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਸੁਨੀਲ ਨੇ ਪੋਸਟ 'ਚ ਲਿਖਿਆ, ਕਾਫੀ ਕੁਝ ਹੋ ਰਿਹਾ ਹੈ। ਸੋਸ਼ਲ ਮੀਡੀਆ ਤੋਂ ਬਰੇਕ ਲੈ ਰਿਹਾ ਹਾਂ। ਤੁਹਾਨੂੰ ਸਾਰਿਆਂ ਨੂੰ 10-12 ਘੰਟਿਆਂ ਬਾਅਦ ਮਿਲਾਂਗਾ। ਇਸ ਤਸਵੀਰ ਦੇ ਕੈਪਸ਼ਨ 'ਚ ਸੁਨੀਲ ਗਰੋਵਰ ਨੇ ਲਿਖਿਆ, ਇਕ ਬਰੇਕ ਦੀ ਜ਼ਰੂਰਤ ਹੈ।

https://www.instagram.com/p/CBI1lCcHzIT/

ਸੁਨੀਲ ਗਰੋਵਰ ਦੇ ਇਸ ਪੋਸਟ 'ਤੇ ਲਗਾਤਾਰ ਫੈਨਜ਼ ਦੇ ਮਜ਼ੇਦਾਰ ਕੁਮੈਂਟਸ ਆ ਰਹੇ ਹਨ। ਉਥੇ ਹੀ ਫੈਨਜ਼ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਇੰਨਾ ਵੱਡਾ ਬਰੇਕ। ਚੰਨ 'ਤੇ ਜਾ ਕੇ ਆ ਸਕਦੇ ਹੋ ਫਿਰ ਤਾਂ।' ਉਥੇ ਹੀ ਦੂਸਰਾ ਯੂਜ਼ਰ ਲਿਖਦਾ ਹੈ, 'ਭਰਾਵਾਂ ਇਹ ਤਾਂ ਬਹੁਤ ਵੱਡਾ ਬਰੇਕ ਹੈ, ਬਿਨਾਂ ਦੱਸੇ ਵੀ ਲੈ ਸਕਦੇ ਸੀ।'ਦੱਸ ਦੇਈਏ ਕਿ ਕੱਲ੍ਹ ਰਾਤ ਨੂੰ ਬਰੇਕ ਲੈਣ ਤੋਂ ਬਾਅਦ ਅੱਜ ਸਵੇਰੇ ਹੀ ਸੁਨੀਲ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਫਿਰ ਤੋਂ ਵਾਪਸੀ ਕੀਤੀ ਹੈ।

 

 

 

Related Post