ਗੈਰੀ ਸੰਧੂ ਇਸ ਵਾਰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ, ਟੀਜ਼ਰ ਰਿਲੀਜ਼
Rupinder Kaler
July 1st 2020 01:23 PM
ਗਾਇਕ ਗੈਰੀ ਸੰਧੂ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ, ਜਿਸ ਦਾ ਟੀਜ਼ਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ਗੈਰੀ ‘ਕਮਿੰਗ ਹੋਮ’ ਟਾਈਟਲ ਹੇਠ ਰਿਲੀਜ਼ ਕਰਨਗੇ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਉਹਨਾਂ ਨੇ ਆਪਣੇ ਗਾਣੇ ਵਿੱਚ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨੂੰ ਫੀਚਰ ਕੀਤਾ ਹੈ । ਗੀਤ ਦੇ ਬੋਲ ਤੇ ਕੰਪੋਜਿੰਗ ਗੈਰੀ ਸੰਧੂ ਨੇ ਹੀ ਕੀਤੀ ਹੈ, ਜਦੋਂ ਕਿ ਗੀਤ ਦਾ ਮਿਊਜ਼ਿਕ Roach Killa ਨੇ ਤਿਆਰ ਕੀਤਾ ਹੈ ।