ਪ੍ਰਭ ਗਿੱਲ ਇਕ ਵਾਰ ਫਿਰ ਕਰ ਰਹੇ ਹਨ ਵਾਪਸੀ, ਵੇਖੋ ਗੀਤ ਦੀ ਪਹਿਲੀ ਝਲਕ

By  Gourav Kochhar April 9th 2018 10:54 AM

ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰੋਮਾੰਟਿਕ ਕਿੰਗ "ਪ੍ਰਭ ਗਿੱਲ" ਹਮੇਸ਼ਾ ਹੀ ਆਪਣੇ ਦਰਸ਼ਕਾਂ ਤੇ ਫੈਨਜ਼ ਲਈ ਕੁਛ ਨਵਾਂ ਤੇ ਅਲੱਗ ਲੈ ਕੇ ਆਉਂਦੇ ਨੇ | ਉਨ੍ਹਾਂ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਣ ਜਾ ਰਿਹਾ ਹੈ | ਹਾਲ ਹੀ ਚ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ, ਗੀਤ ਦਾ ਸਿਰਲੇਖ ਹੈ "ਮੈਨੂੰ ਮੰਗਦੀ" | ਇਹ ਗੀਤ ਉਨ੍ਹਾਂ ਦਾ ਇਸ ਸਾਲ ਦਾ ਦੂਜਾ ਸਿੰਗਲ ਟ੍ਰੈਕ ਹੈ | ਇਸ ਤੋਂ ਪਹਿਲਾਂ ਉਨ੍ਹਾਂਨੇ ਆਪਣਾ ਗੀਤ "ਆਨ ਸਟਰਿੰਗਸ" ਯੂਟਿਊਬ ਤੇ ਜਾਰੀ ਕੀਤਾ ਸੀ |

prabh gill - new song prabh gill - new song

ਟੀ-ਸੀਰੀਜ਼ ਦੇ ਲੇਬਲ ਥੱਲੇ ਬਣੇ ਇਸ ਗੀਤ ਦੇ ਬੋਲ ਲਿਖੇ ਹਨ ਗਾਇਕ ਤੇ ਸੰਗੀਤਕਾਰ ਮਨਿੰਦਰ ਕੈਲੇ ਨੇ ਤੇ ਮਿਊਜ਼ਿਕ ਕੰਪੋਜ਼ ਕੀਤਾ ਹੈ ਦੇਸੀ ਰੂਟਜ ਨੇ | ਗੀਤ ਦੀ ਵੀਡੀਓ ਨੂੰ ਮੋਹਿਤ ਮਿਧਾ ਅਤੇ ਪੁਨੀਤ ਐਸ ਬੇਦੀ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ | ਪ੍ਰੋਜੈਕਟ ਦੀ ਪੇਸ਼ਕਾਰੀ ਮੋਹਿਤ ਮਿਧਾ ਦੁਆਰਾ ਕੀਤੀ ਹੋਵੇਗੀ |

ਪ੍ਰਭ ਗਿੱਲ ਨੇ ਹਮੇਸ਼ਾ ਹੀ ਆਪਣੇ ਗੀਤਾਂ ਨਾਲ ਆਪਣੇ ਸਰੋਤਿਆਂ ਦੇ ਦਿੱਲਾਂ ਤੇ ਇਕ ਛਾਪ ਛੱਡੀ ਹੈ | ਫਿਰ ਚਾਹੇ ਉਹ ਸੈਡ ਗੀਤ ਜਿਵੇ ਮੇਰੇ ਕੋਲ ਹੋਵੇ ਜਾਂ ਫਿਰ ਰੋਮਾੰਟਿਕ ਗੀਤ ਜਿਵੇਂ -ਇਕ ਰੀਝ, ਬੱਚਾ ਜਾਂ ਤਾਰਿਆਂ ਦੇ ਦੇਸ |

prabh gill - new song prabh gill - new song

ਉਹ ਪੰਜਾਬੀ ਸੰਗੀਤ ਇੰਡਸਟਰੀ ਦੇ ਇੱਕ ਅਜਿਹੇ ਗਾਇਕ ਹਨ ਜੋ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਰੋਮਾਂਟਿਕ ਟਰੈਕਾਂ ਦਾ ਭੰਡਾਰ ਦਿੰਦੇ ਹਨ | ਪ੍ਰਭ ਗਿੱਲ Prabh Gill ਦਾ ਪਿਛਲਾ ਗੀਤ ਵੈਲੇਨਟਾਈਨ ਡੇ ਦੇ ਦਿਨ ਰਿਲੀਜ਼ ਹੋਇਆ ਸੀ ਅਤੇ ਕੁਝ ਹਫ਼ਤਿਆਂ ਲਈ ਹਰ ਵਿਅਕਤੀ ਦੀ ਪਲੇਲਿਸਟ 'ਤੇ ਰਿਹਾ | ਉਨ੍ਹਾਂ ਨੇ ਫਿਲਮ 'ਲੌਂਗ ਲਾਚੀ' ਵਿਚ ਇਕ ਦਿਲਚਸਪ ਟਰੈਕ 'ਰੂਹ ਦੇ ਰੁਖ' ਨੂੰ ਵੀ ਆਪਣੀ ਆਵਾਜ਼ ਦਿਤੀ ਸੀ |

ਹੁਣ ਉਨ੍ਹਾਂ ਦਾ ਇਹ ਗੀਤ ਕਦੋਂ ਰਿਲੀਜ਼ ਹੋਵੇਗਾ, ਇਸ ਖ਼ਬਰ ਦਾ ਇੰਤਜ਼ਾਰ ਸਾਨੂੰ ਵੀ ਹੈ | ਤੇ ਨਾਲ ਹੀ ਇੰਤਜ਼ਾਰ ਹੈ ਇਸ ਗੀਤ ਦੇ ਟੀਜ਼ਰ ਦੇ ਰਿਲੀਜ਼ ਹੋਣ ਦਾ | ਸਾਨੂੰ ਪੂਰੀ ਉਮੀਦ ਹੈ ਕਿ ਗੀਤ ਉਨ੍ਹਾਂ ਦਾ ਇਸ ਸਾਲ ਦਾ ਨਵਾਂ ਹਿੱਟ ਗੀਤ ਹੋਵੇਗਾ |

prabh gill - new song prabh gill - new song

Related Post