ਖਾਲਸਾ ਏਡ ਨੂੰ ਸੇਵਾ ਕਰਦੇ ਹੋਏ 22 ਸਾਲ ਹੋਏ ਪੂਰੇ, ਸੰਸਥਾ ਨੇ ਕੇਕ ਕੱਟ ਮਨਾਈ ਖੁਸ਼ੀ

By  Shaminder April 13th 2021 11:45 AM -- Updated: April 13th 2021 11:47 AM

ਦੁਨੀਆ ਭਰ ‘ਚ ਆਪਣੀ ਸੇਵਾ ਲਈ ਜਾਣੀ ਜਾਣ ਵਾਲੀ ਸੰਸਥਾ ਖਾਲਸਾ ਏਡ ਦੀ ਸਥਾਪਨਾ ਦੇ ਅੱਜ

22 ਸਾਲ ਪੂਰੇ ਹੋਏ ਹਨ । ਇਸ ਮੌਕੇ ਖਾਲਸਾ ਏਡ ਵੱਲੋਂ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ ਜਿਸ ਦੇ

ਕੁਝ ਵੀਡੀਓ ਖਾਲਸਾ ਏਡ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਗਏ ਹਨ ।

khalsa aid Image From Khalsa Aid's Instagram

ਹੋਰ ਪੜ੍ਹੋ : ਖਾਲਸਾ ਸਾਜਣਾ ਦਿਹਾੜੇ ‘ਤੇ ਤਸਵੀਰ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਨੇ ਦਿੱਤੀ ਵਧਾਈ

khalsa aid Image From Khalsa Aid's Isntagram

ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਇਸ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਦੱਸ ਦਈਏ ਕਿ ਖਾਲਸਾ ਏਡ ਅਜਿਹੀ ਸੰਸਥਾ ਹੈ, ਜਿਸ ਨੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸੀਬਤ ਆਉਂਦੀ ਹੈ ਤਾਂ ਸੰਸਥਾ ਦੇ ਵਲੰਟੀਅਰ ਸਭ ਤੋਂ ਪਹਿਲਾਂ ਸੇਵਾ ਲਈ ਪਹੁੰਚਦੇ ਹਨ ।

khalsa aid Image From Khalsa Aid's Instagram

ਦੁਨੀਆ ਭਰ ‘ਚ ਜਦੋਂ ਕੋਰੋਨਾ ਦੀ ਬਿਮਾਰੀ ਫੈਲੀ ਤਾਂ ਸੰਸਥਾ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਘਰਾਂ ‘ਚ ਬੰਦ ਲੋਕਾਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਸੀ । ਇਸ ਤੋਂ ਇਲਾਵਾ ਖਾਲਸਾ ਏਡ ਵੱਲੋਂ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਚ ਵੀ ਸੰਸਥਾ ਲਗਾਤਾਰ ਕੰਮ ਕਰ ਰਹੀ ਹੈ ।

 

View this post on Instagram

 

A post shared by Khalsa Aid (UK) (@khalsa_aid)

Related Post