ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ

By  Shaminder January 20th 2021 11:46 AM

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ । ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਸੰਗਤਾਂ ਨੂੰ ਵਧਾਈ ਦਿੱਤੀ ਹੈ । ਇਸ ਮੌਕੇ ‘ਤੇ ਦਿਲਜੀਤ ਦੋਸਾਂਝ ਨੇ ਵੀ ਗੁਰੂ ਸਾਹਿਬ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਸਾਹਿਬ-ਏ-ਕਮਾਲ ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ’।

diljit

ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਗੁਰੂ ਸਾਹਿਬ ਦੀ ਤਸਵੀਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇ ਰਹੇ ਹਨ । ਦੱਸ ਦਈਏ ਕਿ ਦੇਸ਼ ਅਤੇ ਦੁਨੀਆ ‘ਚ ਦਸਵੇਂ ਪਾਤਸ਼ਾਹ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ।

ਹੋਰ ਪੜ੍ਹੋ : ਮਹਿਲਾ ਪੁਲਿਸ ਮੁਲਾਜ਼ਮ ਨੇ ਦਿਲਜੀਤ ਦੋਸਾਂਝ ਦੇ ਗਾਣੇ ਤੇ ਪਾਇਆ ਭੰਗੜਾ, ਲੱਖਾਂ ਲੋਕਾਂ ਨੇ ਦੇਖੀ ਵੀਡੀਓ

diljit

ਗੁਰੂ ਘਰਾਂ ‘ਚ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਗੁਰੂ ਸਾਹਿਬ ਦੀ ਹਜ਼ੁਰੀ ‘ਚ ਮੱਥਾ ਟੇਕ ਕੇ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ।

diljit dosanjh

ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਵਿਖੇ ਵੀ ਵੱਖ ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ।

 

View this post on Instagram

 

A post shared by DILJIT DOSANJH (@diljitdosanjh)

Related Post