ਦਿਲ ਦੀ ਬਿਮਾਰੀਆਂ ਤੋਂ ਬਚਾਅ ਲਈ ਫਾਇਦੇਮੰਦ ਹੈ ਅਨਾਰ ਦਾ ਸੇਵਨ , ਜਾਣੋ ਇਸ ਦੇ ਫਾਇਦੇ

By  Pushp Raj February 24th 2022 05:21 PM

ਭੋਜਨ ਤੋਂ ਇਲਾਵਾ ਸਿਹਤਮੰਦ ਰਹਿਣ ਦੇ ਲਈ ਫਲ ਖਾਣਾ ਵੀ ਸਿਹਤ ਲਈ ਲਾਭਕਾਰੀ ਹੈ। ਇਨ੍ਹਾਂ ਚੋਂ ਇੱਕ ਫਲ ਹੈ ਅਨਾਰ। ਅਨਾਰ ਦੇ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਕਿ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਫਾਇਦੇ।

image From google

ਅਨਾਰ ਦੇ ਵਿੱਚ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜਿਵੇਂ ਕਿ ਫ਼ਾਈਬਰ, ਵਿਟਾਮਿਨ-ਕੇ, ਸੀ ਅਤੇ ਬੀ, ਆਇਰਨ, ਪੋਟਾਸ਼ੀਅਮ ਤੇ ਹੋਰ ਬਹੁਤ ਸਾਰੇ ਜ਼ਰੂਰੀ ਤੱਤ । ਰੋਜ਼ਾਨਾ ਅਨਾਰ ਖਾਣ ਨਾਲ ਸਰੀਰ ਵਿਚੋਂ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ। ਅਨਾਰ ਖਾਣ ਨਾਲ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਨਾਲ ਦਿਲ ਦੇ ਰੋਗ ਅਤੇ ਦਿਲ ਨੂੰ ਪੈਣ ਵਾਲੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

image From google

ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ

ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੋਣਗੇ। ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ 1 ਗਲਾਸ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਭਾਰ ਵੀ ਕਾਬੂ ਵਿਚ ਰਹਿੰਦਾ ਹੈ। ਅਨਾਰ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਵਿਚ ਕੈਂਸਰ ਸੈੱਲਜ਼ ਨੂੰ ਵਧਣ ਤੋਂ ਰੋਕਦੇ ਹਨ। ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ, ਉਨ੍ਹਾਂ ਨੂੰ ਅਨਾਰ ਦਾ ਜੂਸ ਪੀਣਾ ਚਾਹੀਦਾ ਹੈ।

ਕੈਂਸਰ ਨਾਲ ਲੜਨ ਵਿੱਚ ਕਰਦਾ ਹੈ ਮਦਦ

ਇਸ ਨਾਲ ਸਰੀਰ ਵਿਚ ਪੀ.ਐਸ.ਏ.ਦਾ ਪੱਧਰ ਘੱਟ ਜਾਂਦਾ ਹੈ ਜਿਸ ਨਾਲ ਕੈਂਸਰ ਨਾਲ ਲੜਨ ਵਿਚ ਮਦਦ ਮਿਲਦੀ ਹੈ। ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ,ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

image From google

ਹੋਰ ਪੜ੍ਹੋ : ਇਹ ਘਰੇਲੂ ਓਪਾਅ ਤੁਹਾਨੂੰ ਦਿਲਾ ਸਕਦੇ ਨੇ ਮਾਹਵਾਰੀ ਦੇ ਦਰਦ ਤੋਂ ਰਾਹਤ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਸ਼ੁਗਰ ਦੇ ਮਰੀਜ਼ਾਂ ਲਈ ਲਾਭਕਾਰੀ

ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਦਾ ਸੇਵਨ ਖ਼ੂਨ ਨੂੰ ਪਤਲਾ ਬਣਾਉਂਦਾ ਹੈ ਜਿਸ ਨਾਲ ਖ਼ੂਨ ਦੇ ਥੱਕੇ ਨਹੀਂ ਬਣਦੇ। ਇਸ ਤੋਂ ਇਲਾਵਾ ਇਸ ਦਾ ਕਿਸੇ ਵੀ ਰੂਪ ਵਿਚ ਸੇਵਨ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਵੀ ਕਰਦਾ ਹੈ।ਅਨਾਰ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਲੈਵਲ ਨਹੀਂ ਵਧਦਾ।

Related Post