ਕੋਰੋਨਾ ਵਾਇਰਸ ਪਹਿਲਾਂ ਤੋਂ ਵੀ ਜ਼ਿਆਦਾ ਹੋਇਆ ਘਾਤਕ, ਸੁਰੱਖਿਆ ਲਈ ਪਾਓ ਡਬਲ ਮਾਸਕ

By  Shaminder May 1st 2021 06:01 PM

ਕੋਰੋਨਾ ਵਾਇਰਸ ਦਾ ਕਹਿਰ ਭਾਰਤ ‘ਚ ਲਗਾਤਾਰ ਵੱਧ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਇਸ ਬਿਮਾਰੀ ਦੇ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਹਰ ਵੇਲੇ ਮਾਸਕ ਪਾ ਕੇ ਰੱਖਿਆ ਜਾਵੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਵੇ । ਇਸ ਦੇ ਨਾਲ ਹੀ ਕੋਰੋਨਾ ਦੇ ਘਾਤਕ ਰੂਪ ਤੋਂ ਬਚਣ ਲਈ ਡਬਲ ਮਾਸਕ ਲਗਾਇਆ ਜਾਵੇ । ਡਬਲ ਮਾਸਕ ਲਗਾ ਕੇ ਤੁਸੀਂ ਕਾਫੀ ਹੱਦ ਤੱਕ ਇਸ ਵਾਇਰਸ ਨੂੰ ਠੱਲ ਪਾ ਸਕਦੇ ਹੋ ।

exercise with mask

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦਾ ਗਾਇਆ ਗਾਣਾ, ਵੀਡੀਓ ਕੀਤੀ ਸਾਂਝੀ

mask in gym

ਇਕ ਦੇ ਬਦਲੇ ਦੋ ਮਾਸਕ ਪਹਿਣ ਨੂੰ ਡਬਲ ਮਾਸਕ ਕਹਿੰਦੇ ਹਨ। ਹਾਲਾਂਕਿ ਡਬਲ ਮਾਸਕਿੰਗ ਦਾ ਵੀ ਇਕ ਖਾਸ ਤਰੀਕਾ ਹੁੰਦਾ ਹੈ।

double mask

ਅਜਿਹਾ ਨਹੀਂ ਹੈ ਕਿ ਤੁਸੀਂ ਇਕ ਦੇ ਉੱਪਰ ਦੋ ਕੱਪੜਿਆਂ ਦਾ ਮਾਸਕ ਪਹਿਨ ਲਓ। ਡਬਲ ਮਾਸਕਿੰਗ 'ਚ ਪਹਿਲਾਂ ਸਰਜੀਕਲ ਮਾਸਕ ਤੇ ਫਿਰ ਕੱਪੜੇ ਦਾ ਮਾਸਕ ਪਹਿਣਨਾ ਹੁੰਦਾ ਹੈ। ਸਰਜੀਕਲ ਮਾਸਕ ਨਾ ਹੋਵੇ ਤਾਂ ਕੱਪੜੇ ਦੇ ਦੋ ਮਾਸਕ ਵੀ ਪਹਿਨੇ ਜਾ ਸਕਦੇ ਹਨ। ਇਹ ਸਿੰਗਲ ਮਾਸਕ ਤੋਂ ਜ਼ਿਆਦਾ ਪ੍ਰਭਾਵੀ ਹੈ।

 

Related Post