ਅਦਾਕਾਰਾ ਸ਼੍ਰੀਆ ਸਰਨ ਨਾਲ ਹੋਇਆ ਝੰਜੋੜ ਦੇਣ ਵਾਲਾ ਵਾਕਿਆ, ਅਦਾਕਾਰਾ ਨੇ ਸਾਂਝੀ ਕੀਤੀ ਆਪਬੀਤੀ

By  Shaminder April 15th 2020 11:29 AM

ਅਦਾਕਾਰਾ ਸ਼੍ਰੀਆ ਸਰਨ ਅੱਜ ਆਪਣੇ ਪਤੀ ਦਾ ਜਨਮ ਦਿਨ ਮਨਾ ਰਹੀ ਹੈ ।ਉਨ੍ਹਾਂ ਨੇ ਆਪਣੇ ਪਤੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਹ ਏਨੀਂ ਦਿਨੀਂ ਸਪੇਨ ‘ਚ ਹਨ । ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਝੰਜੋੜ ਦੇਣ ਵਾਲਾ ਇੱਕ ਕਿੱਸਾ ਸਾਂਝਾ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਕਫ ਅਤੇ ਬੁਖਾਰ ਦੀ ਸ਼ਿਕਾਇਤ ਹੋਣ ਤੋਂ ਬਾਅਦ ਉਹ ਆਪਣੇ ਪਤੀ ਨੂੰ ਹਸਪਤਾਲ ਲੈ ਗਈ ।

https://www.instagram.com/p/B--e2pXFpdK/

ਪਰ ਹਸਪਤਾਲ ‘ਚ ਮੌਜੂਦ ਲੋਕਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਤੁਸੀਂ ਵਾਪਸ ਚਲੇ ਜਾਓ। ਸ਼ਰਿਆ ਨੇ ਇਹ ਗੱਲ ਇੱਕ ਨਿਊਜ਼ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ।ਉਨ੍ਹਾਂ ਦੱਸਿਆ ਕਿ ਹਸਪਤਾਲ ‘ਚ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਕਿਰਪਾ ਕਰਕੇ ਤੁਸੀਂ ਇੱਥੋਂ ਚਲੇ ਜਾਓ।

https://www.instagram.com/p/B94emr6lWFX/

ਡਾਕਟਰਾਂ ਨੇ ਦੱਸਿਆ ਕਿ ਇੱਥੇ ਹਾਲਾਤ ਅਜਿਹੇ ਹਨ ਕਿ ਜੇ ਇਨ੍ਹਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਨਹੀਂ ਵੀ ਹੋਇਆ ਤਾਂ ਵੀ ਉਹ ਇਸ ਵਾਇਰਸ ਨਾਲ ਪੀੜਤ ਹੋ ਜਾਣਗੇ । ਡਾਕਟਰਾਂ ਨੇ ਕਿਹਾ ਕਿ ਤੁਸੀਂ ਖੁਦ ਨੂੰ ਕਵਾਰੇਟਾਈਨ ਕਰ ਲਓ ।ਜਿਸ ਤੋਂ ਬਾਅਦ ਸ਼੍ਰੀਆ ਆਪਣੇ ਪਤੀ ਨਾਲ ਘਰ ਵਾਪਸ ਆ ਗਈ ਸੀ । ਦੱਸ ਦਈਏ ਕਿ ਸ਼੍ਰੀਆ ਸਰਨ ਨੇ 2018 ‘ਚ ਵਿਆਹ ਕਰਵਾ ਲਿਆ ਸੀ ।

Related Post