ਕੋਰੋੋਨਾ ਵਾਇਰਸ ਦੇ ਕਹਿਰ ਦੌਰਾਨ ਗੁਰਦਾਸ ਮਾਨ ਨੇ ਕੀਤਾ ਵੱਡਾ ਖੁਲਾਸਾ, ਇਸ ਮੌਕੇ ਨੂੰ ਮੰਨ ਰਹੇ ਬੇਹੱਦ ਖ਼ਾਸ

By  Shaminder April 14th 2020 11:28 AM -- Updated: April 14th 2020 12:07 PM

ਲਾਕਡਾਊਨ ਦੌਰਾਨ ਹਰ ਕੋਈ ਆਪਣੇ ਘਰਾਂ ‘ਚ ਸਮਾਂ ਬਿਤਾ ਰਿਹਾ ਹੈ । ਕੋੋਰੋਨਾ ਵਾਇਰਸ ਕਾਰਨ ਬੰਦ ਕਾਰਨ ਲੋਕ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ ਅਤੇ ਹਰ ਕੋਈ ਆਪਣਿਆਂ ਦਰਮਿਆਨ ਇਸ ਔਖੀ ਘੜੀ ‘ਚ ਸਮਾਂ ਗੁਜ਼ਾਰ ਰਿਹਾ ਹੈ । ਪੰਜਾਬੀ ਗਾਇਕ ਗੁਰਦਾਸ ਮਾਨ ਦੀ ਗੱਲ ਕਰੀਏ ਤਾਂ ਉਹ ਵੀ ਮੁੰਬਈ ‘ਚ ਆਪਣੇ ਪਰਿਵਾਰ ਸਮੇਤ ਮੌਜੂਦ ਹਨ । ਉਹ ਆਪਣਾ ਜ਼ਿਆਦਾ ਸਮਾਂ ਅਧਿਐਨ ‘ਚ ਬਿਤਾ ਰਹੇ ਹਨ ।

https://www.instagram.com/p/B-7LZx_DGl8/

ਕਦੇ ਕਿਸੇ ਮਹਾਂਪੁਰਸ਼ ਦੀਆਂ ਜੀਵਨੀਆਂ ਪੜਦੇ ਹਨ ਅਤੇ ਕਦੇ ਸੂਫੀਇਜ਼ਮ ‘ਤੇ ਝਾਤ ਮਾਰਦੇ ਹਨ । ਉਹ ਏਨੀਂ ਦਿਨੀਂ ਵਿਸ਼ਵ ਦੀ ਸਥਿਤੀ ‘ਤੇ ਲਿਖ ਵੀ ਰਹੇ ਹਨ ।ਗੁਰਦਾਸ ਮਾਨ ਇਸ ਲਾਕਡਾਊਨ ਨੂੰ ਇੱਕ ਮੌਕਾ  ਮੰਨਦੇ ਹਨ ਜੋ ਪਰਮਾਤਮਾ ਨੇ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਦਿੱਤਾ ਹੈ।

https://www.instagram.com/p/B-6RdG4FlLx/

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆਪਣੇ ਆਪ ਨਾਲ ਜੁੜਨ ਦਾ ਹੈ, ਆਪਣੇ ਅੰਦਰੂਨੀ ਮਨ ਦੀ ਆਵਾਜ਼ ਸੁਣਨ ਦਾ ਹਾਂ।ਪੂਰੀ ਦੁਨੀਆ ਦੇ ਲੋਕਾਂ ਦੇ ਦੁੱਖ ਨੂੰ ਵੇਖਦਿਆਂ ਉਨ੍ਹਾਂ ਦਾ ਮਨ ਵੀ ਉਦਾਸ ਹੈ, ਪਰ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਲੋੜ ਇਸ ਗੱਲ ਦੀ ਹੈ ਕਿ ਲੋਕ ਇਸ ਨਕਾਰਾਤਮਕ ਸਥਿਤੀ ਤੋਂ ਸਕਾਰਾਤਮਕ ਕੁਝ ਸਿੱਖਣ। ਹਰ ਬੱਦਲ ਦੇ ਪਿੱਛੇ ਲੁਕੀਆਂ ਸਕਾਰਾਤਮਕ ਕਿਰਨਾਂ ਨੂੰ ਵੇਖਣਾ ਵੀ ਜ਼ਰੂਰੀ ਹੈ। ਮਨੁੱਖਤਾ ਇਸ ਸਮੇਂ ਇਕਜੁੱਟ ਦਿਖਾਈ ਦਿੰਦੀ ਹੈ। ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਗੁਰਦਾਸ ਮਾਨ ਦਾ ਕਹਿਣਾ ਹੈ ਕਿ ਇਸ ਲਾਕ ਡਾਊਨ ਦੌਰਾਨ ਦੇਸ਼ ‘ਚ ਪ੍ਰਦੂਸ਼ਣ ਵੀ ਕਾਫੀ ਘਟ ਗਿਆ ਹੈ ਅਤੇ ਕੁਦਰਤ ਵੀ ਆਪਣੇ ਅਸਲੀ ਰੰਗ ‘ਚ ਆ ਗਈ ਹੈ ।

Related Post