ਇਹ ਵੀਰ ਲਾਕਡਾਊਨ ‘ਚ ਟਰੱਕਾਂ ਵਾਲੇ ਵੀਰਾਂ ਦੀ ਪਿਛਲੇ 34 ਦਿਨਾਂ ਤੋਂ ਲਗਾਤਾਰ ਕਰ ਰਿਹਾ ਸੇਵਾ, ਵੀਡੀਓ ਗੁਰਵਿੰਦਰ ਬਰਾੜ ਨੇ ਕੀਤਾ ਸਾਂਝਾ

By  Shaminder May 1st 2020 12:36 PM

ਦੇਸ਼ ਭਰ ‘ਚ ਲਾਕ ਡਾਊਨ ਜਾਰੀ ਹੈ ਅਜਿਹੇ ‘ਚ ਲੋਕਾਂ ਦੇ ਸਾਹਮਣੇ ਰੋਜ਼ੀ ਰੋੋਟੀ ਦੀ ਸਮੱਸਿਆ ਖੜੀ ਹੋ ਚੁੱਕੀ ਹੈ । ਇਸ ਸਮੱਸਿਆ ਦੇ ਨਾਲ ਨਜਿੱਠਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ ਹਨ । ਜਿਨ੍ਹਾਂ ਵੱਲੋਂ ਸਮਾਜ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ । ਅਜਿਹੇ ਲੋਕ ਜੋ ਮਿਹਨਤ ਮਜ਼ਦੂਰੀ ਕਰਦੇ ਨੇ ਅਤੇ ਰੋਜ਼ ਕਮਾ ਕੇ ਖਾਂਦੇ ਨੇ । ਇਨ੍ਹਾਂ ਲੋਕਾਂ ਦੀ ਮਦਦ ਲਈ ਕਈ ਧਾਰਮਿਕ ਜੱਥੇਬੰਦੀਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ।

https://www.facebook.com/gurvinderbrarofficial/videos/590265585170813/

ਇਸ ਦੇ ਨਾਲ ਹੀ ਲਾਕ ਡਾਊਨ ਦੌਰਾਨ ਸੜਕਾਂ ‘ਤੇ ਫਸੇ ਟਰੱਕ ਵੀਰਾਂ ਲਈ ਬਠਿੰਡੇ ਦੇ ਇੱਕ ਸ਼ਖਸ ਵੱਲੋਂ ਆਪਣੇ ਪੱਧਰ ‘ਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ । ਜਿਸ ਦਾ ਇੱਕ ਵੀਡੀਓ ਗੁਰਵਿੰਦਰ ਬਰਾੜ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੀਰ ਨੇ ਟਰੱਕ ਡਰਾਈਵਰਾਂ ਲਈ ਖ਼ਾਸ ਤੌਰ ‘ਤੇ ਲੰਗਰ ਦਾ ਇੰਤਜ਼ਾਮ ਕੀਤਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਲੰਗਰ ਇਸ ਵੀਰ ਵੱਲੋਂ ਵਰਤਾਇਆ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਵਿੰਦਰ ਬਰਾੜ ਨੇ ਇਸ ਵੀਰ ਦੇ ਕਦਮ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਨੇ ਆਪਣੇ ਫੇਸ ਬੁੱਕ ਪੇਜ ਤੇ ਲਿਖਿਆ ‘ਬਾਈ ਢਿੱਲੋਂ ਬਠਿੰਡੇ ਆਲੇ ਲਗਾਤਾਰ ਪਿਛਲੇ 34 ਦਿਨ ਤੋਂ ਬਹੁਤ ਵੱਡੀ ਸੇਵਾ ਲਾ ਰਹੇ ਟਰੱਕਾਂ ਵਾਲੇ ਵੀਰਾਂ ਲਈ। ਬਾਬਾ ਮੇਹਰ ਕਰੇ ਤੁਹਾਡੇ ‘ਤੇ ਵੀਰੋ ਜੀਓ’।

Related Post