ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂਅ ਹੈ ਕੋਰੋਨਾ ਵਾਇਰਸ ਨਾਲ ਪੀੜਤ ਇਹ ਲੋਕ ਬਣੇ ਮਿਸਾਲ, ਵੀਡੀਓ ਸਾਂਝਾ ਕਰਕੇ ਕਲਾਕਾਰਾਂ ਨੇ ਇੰਝ ਵਧਾਇਆ ਹੌਂਸਲਾ

By  Shaminder April 22nd 2020 11:47 AM

ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ । ਪੰਜਾਬ ‘ਚ ਵੀ ਇਸ ਬਿਮਾਰੀ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਪੰਜਾਬ ਪੁਲਿਸ ਦੇ ਕਈ ਜਵਾਨ ਵੀ ਇਸ ਬਿਮਾਰੀ ਦੀ ਲਪੇਟ ‘ਚ ਆ ਚੁੱਕੇ ਹਨ । ਪੰਜਾਬ ਦੇ ਦੋ ਅਫਸਰਾਂ ਦੀ ਮੌਤ ਵੀ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਅਤੇ ਹੁਣ ਇੱਕ ਹੋਰ ਪੁਲਿਸ ਦਾ ਜਵਾਨ ਇਸ ਦੀ ਲਪੇਟ ‘ਚ ਆ ਚੁੱਕਿਆ ।

https://www.instagram.com/p/B_Pc2tClq9N/

ਮਿੰਟੂ ਗੁਰੂਸਰੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਪੰਜਾਬ ਪੁਲਿਸ ਦੇ ਜਵਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਇਹ ਜਵਾਨ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ ਅਤੇ ਇਸ ਦੌਰਾਨ ਉਹ ਐਕਸਰਸਾਈਜ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਿੰਟੂ ਗੁਰੂਸਰੀਆ ਨੇ ਲਿਖਿਆ ਕਿ “ਆਹ ਮੁੰਡਾ ਪੰਜਾਬ ਪੁਲਸ ਦਾ ਜਵਾਨ ਦੱਸਿਆ ਜਾ ਰਿਹਾ ਹੈ ਜੋ ਕੋਰੋਨਾ ਲਾਗ ਤੋਂ ਪੀੜਤ ਹੈ। ਸ਼ਾਇਦ ਕੁਝ ਦਿਨ ਪਹਿਲਾਂ ਚਲ ਵਸੇ ਏਸੀਪੀ ਦਾ ਗੰਨਮੈਨ ਹੈ। ਹਸਪਤਾਲ ਵਿਚ ਐਨ ਚੜ੍ਹਦੀ ਕਲਾ 'ਚ ਐਕਸਰਸਾਈਜ਼ ਲਾ ਰਿਹਾ ਹੈ। ਕੱਲ੍ਹ ਜਲੰਧਰ ਤੋਂ ਵੀ ਕੋਰੋਨਾ ਪੀੜਤਾਂ ਦੇ ਨੱਚਦਿਆਂ ਦੀ ਖਬਰ ਮੈਂ ਟੀਵੀ 'ਤੇ ਵੇਖੀ ਸੀ।

https://www.instagram.com/p/B-vlzqiF2Mc/

ਮੈਂ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਦੇ ਅਧਾਰ 'ਤੇ ਕਹਿੰਨਾਂ ਕਿ ਜਦ ਤੁਸੀਂ ਅੰਦਰੋਂ ਮਰ ਗਏ ਤੁਹਾਨੂੰ ਸੰਜੀਵਨੀ ਵੀ ਨਹੀਂ ਜੇ ਲੱਗਣੀ, ਜੇ ਹਿੰਮਤ ਨਾ ਹਾਰੋ ਤਾਂ ਸੁਆਹ ਦੀ ਚੂੰਢੀ ਵੀ ਕੰਮ ਕਰੂ। ਆਓ ! ਕੋਰੋਨਾ ਪੀੜਤਾਂ ਨੂੰ ਹੌਂਸਲਾ ਦਈਏ ਕਿ ਪ੍ਰਬੰਧ ਜਿਹੋ ਜਿਹੇ ਮਰਜ਼ੀ ਹੋਣ ਜੰਗ ਹਾਰਨੀ ਨਹੀਂ, ਅਸੀਂ ਪੰਜਾਬੀ ਬਾਹਰ ਤੁਹਾਡਾ ਇੰਤਜ਼ਾਰ ਕਰਾਂਗੇ, ਸਾਡੀ ਉਡੀਕ ਤੇ ਤੁਹਾਡੀ ਹਿੰਮਤ ਜਿੱਤੇਗੀ"- ਮਿੰਟੂ ਗੁਰੂਸਰੀਆ ।

https://www.instagram.com/p/B_Oniu9jT9r/

ਇਸ ਤੋਂ ਇਲਾਵਾ ਪੰਜਾਬੀ ਗਾਇਕ ਨਿੰਜਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੇ ਹੋਏਵ ਨਜ਼ਰ ਆ ਰਹੇ ਨੇ ।ਇਨ੍ਹਾਂ ਲੋਕਾਂ ਨੇ ਜ਼ਿੰਦਾਦਿਲੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ । ਇਨ੍ਹਾਂ ਨੂੰ ਵੇਖ ਕੇ ਤਾਂ ਇਨ੍ਹਾਂ ‘ਤੇ ਇਹ ਗੱਲ ਬਿਲਕੁਲ ਠੀਕ ਢੁੱਕਦੀ ਹੈ ਕਿ ‘ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ ਮੁਰਦਾ ਦਿਲ ਕਯਾ ਖ਼ਾਕ ਜਿਏਂਗੇ’।

Related Post