ਕੋਰੋਨਾ ਵਾਇਰਸ ਦਾ ਕਹਿਰ : ਸਿੱਖਾਂ ਦੇ ਇਸ ਉਪਰਾਲੇ ਦੀ ਦੁਨੀਆ ਭਰ ‘ਚ ਹੋ ਰਹੀ ਸ਼ਲਾਘਾ, ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ

By  Shaminder April 2nd 2020 12:45 PM

ਕੋਰੋਨਾ ਵਾਇਰਸ ਕਾਰਨ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਅਜਿਹੇ ‘ਚ ਕਈ ਦੇਸ਼ਾਂ ‘ਚ ਆਰਥਿਕ ਸੰਕਟ ਵੀ ਗਹਿਰਾ ਚੁੱਕਿਆ ਹੈ ।ਪਰ ਸਿੱਖ ਕੌਮ ਜਿੱਥੇ ਆਪਣੀਆਂ ਲਾਸਾਨੀ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਹੈ, ਉੱਥੇ ਹੀ ਸੇਵਾ ਭਾਵ ਲਈ ਵੀ ਜਾਣੀ ਜਾਂਦੀ ਹੈ । ਸਿੱਖ ਕੌਮ ਵੱਲੋਂ ਦੁਨੀਆ ਭਰ ‘ਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ।

https://www.instagram.com/p/B-caytKF1rA/

ਜਿੱਥੇ ਖਾਲਸਾ ਏਡ ਵੱਲੋਂ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਹੋਰ ਸਿੱਖ ਸੰਸਥਾਵਾਂ ਵੀ ਅੱਗੇ ਆਈਆਂ ਹਨ । ਯੂਨਾਈਟਿਡ ਸਿੱਖ ਸੰਸਥਾ ਵੱਲੋਂ ਵੀ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਕਰ ਰਹੀ ਇਸ ਸੰਸਥਾ ਦੀ ਪੂਰੀ ਦੁਨੀਆ ‘ਚ ਸ਼ਲਾਘਾ ਹੋ ਰਹੀ ਹੈ ।ਇਹ ਸਿੱਖ ਸੇਵਾਦਾਰ ਰੋਜ਼ਾਨਾ ਕੋਰੋਨਾ ਵਾਇਰਸ ਕਰਕੇ ਘਰਾਂ ‘ਚ ਬੰਦ ਲੋਕਾਂ ਨੂੰ ਖਾਣਾ ਪਹੁੰਚਾਉਂਦੇ ਹਨ ।

https://www.instagram.com/p/B-JmnzKFE27/

ਦੁਨੀਆ ਭਰ ‘ਚ ਇਨ੍ਹਾਂ ਸਿੱਖਾਂ ਦੀ ਸ਼ਲਾਘਾ ਹੋ ਰਹੀ ਹੈ । ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਨ੍ਹਾਂ ਸਿੱਖਾਂ ਦੀਆਂ ਕੋਸ਼ਿਸ਼ਾਂ ਨੂੰ ਸਲਾਮ ਕੀਤਾ ਹੈ ।ਦੱਸ ਦਈਏ ਕਿ ਜਿੱਥੇ ਭਾਰਤ ‘ਚ ਸਿੱਖ ਕੌਮ ਵੱਲੋਂ ਥਾਂ-ਥਾਂ ‘ਤੇ ਜ਼ਰੂਰਤਮੰਦ ਲੋਕਾਂ ਲਈ ਲੰਗਰ ਲਗਾਇਆ ਗਿਆ ਹੈ । ਉੱਥੇ ਹੀ ਵਿਦੇਸ਼ਾਂ ‘ਚ ਬੈਠੇ ਸਿੱਖ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਸਿੱਖ ਸੰਸਥਾਵਾਂ ਇਸ ਮੁਸ਼ਕਿਲ ਦੀ ਘੜੀ ‘ਚ ਅੱਗੇ ਆਈਆਂ ਹਨ ।

Related Post