ਕੋਰੋਨਾ ਵਾਇਰਸ ਦਾ ਕਹਿਰ : ਮੁਸ਼ਕਿਲ ਘੜੀ ‘ਚ ਗਾਇਕਾ ਜੈਨੀ ਜੌਹਲ ਨੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਕੀਤੀ ਇਸ ਤਰ੍ਹਾਂ ਅਰਦਾਸ

By  Shaminder April 1st 2020 12:49 PM

ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਇਸ ਵਾਇਰਸ ਨੇ ਭਾਰਤ ‘ਚ ਵੀ ਆਪਣੇ ਪੈਰ ਪਸਾਰ ਲਏ ਹਨ ਅਤੇ ਕਈ ਲੋਕ ਇਸ ਵਾਇਰਸ ਨਾਲ ਪੀੜਤ ਹਨ ।ਜਿਸ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੇ ਦਿਨੀਂ ਬੰਦ ਦਾ ਸੱਦਾ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਹਨ । ਉੱਥੇ ਹੀ ਪੰਜਾਬੀ ਗਾਇਕ ਵੀ ਇਸ ਬੁਰੇ ਦੌਰ ‘ਚ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ।

ਹੋਰ ਵੇਖੋ:ਗਾਇਕਾ ਜੈਨੀ ਜੌਹਲ ਬਣੀ ਭੂਆ,ਨਵ ਜਨਮੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ

https://www.instagram.com/p/B-XCR8LlN6j/

ਪਰ ਦੁਨੀਆ ‘ਤੇ ਆਏ ਇਸ ਭਿਆਨਕ ਵਾਇਰਸ ਤੋਂ ਨਿਜ਼ਾਤ ਦਿਵਾੳੇੁਣ ਲਈ ਲੋਕ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰ ਰਹੇ ਹਨ । ਗਾਇਕਾ ਜੈਨੀ ਜੌਹਲ ਨੇ ਵੀ ਆਪਣੇ ਨਵੇਂ ਗੀਤ ‘ਇੱਕ ਅਰਦਾਸ’ ਦੇ ਜ਼ਰੀਏ ਉਸ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਵੈਸਟਰਨ ਸਟਾਈਲ ਵੱਲੋਂ ਅਤੇ ਗੀਤ ਦੇ ਬੋਲ ਗੁਰਮੁਖ ਸਿੰਘ ਵੱਲੋਂ ਲਿਖੇ ਗਏ ਹਨ ।

https://www.instagram.com/p/B-YyIi2lYzQ/

ਇਸ ਨੂੰ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੀਤ ਨੂੰ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ‘ਚ ਉਹ ਕੋਰੋਨਾ ਵਾਇਰਸ ਕਾਰਨ ਹੋ ਰਹੇ ਜਾਨੀ ਨੁਕਸਾਨ ਨੁੰ ਬਿਆਨ ਕਰ ਰਹੇ ਹਨ ਅਤੇ ਇਸ ਪ੍ਰਕੋਪੀ ਨੂੰ ਇਸ ਸੰਸਾਰ ਤੋਂ ਦੂਰ ਕਰਨ ਦੀ ਅਰਦਾਸ ਪ੍ਰਮਾਤਮਾ ਕੋਲ ਕਰ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਨੀ ਜੌਹਲ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

 

Related Post