ਕੋਰੋਨਾ ਵਾਇਰਸ ਦਾ ਕਹਿਰ : ਸਤਿੰਦਰ ਸਰਤਾਜ, ਗਿੱਪੀ ਗਰੇਵਾਲ, ਹੰਸ ਰਾਜ ਹੰਸ ਸਣੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਮਜ਼ਦੂਰ ‘ਤੇ ਦਿਹਾੜੀਦਾਰਾਂ ਦੀ ਇਸ ਤਰ੍ਹਾਂ ਕਰ ਰਹੇ ਮਦਦ

By  Shaminder March 27th 2020 10:29 AM

ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ ।ਇਸ ਵਾਇਰਸ ਦੀ ਲਪੇਟ ‘ਚ ਭਾਰਤ ਦੇ ਵੀ ਲੋਕ ਆ ਚੁੱਕੇ ਹਨ । ਜਿਸ ਕਾਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪੂਰੇ ਦੇਸ਼ ‘ਚ ਲਾਕਡਾਊਨ ਦਾ ਸੱਦਾ ਦਿੱਤਾ ਹੈ । ਪਰ ਇਸ ਲਾਕ ਡਾਊਨ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਝੇਲਣਾ ਪੈ ਰਿਹਾ ਮਜ਼ਦੂਰ ਅਤੇ ਦਿਹਾੜੀਦਾਰ ਕਾਮਿਆਂ ਨੂੰ । ਜਿਨ੍ਹਾਂ ਨੇ ਰੋਜ਼ ਕਮਾਉਣਾ ਹੈ ਅਤੇ ੳੇੁਸੇ ਦੇ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਹੈ ।

https://www.instagram.com/p/B-MocvTHp1y/

ਪਰ ਹੁਣ ਸੈਲੀਬ੍ਰੇਟੀ ਵੀ ਇਨ੍ਹਾਂ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਦੀ ਮਦਦ ਲਈ ਅੱਗੇ ਆਏ ਹਨ । ਪੰਜਾਬੀ ਇੰਡਸਟਰੀ ਦੇ ਸੁਰਾਂ ਦੇ ਸਰਤਾਜ ਅਤੇ ਅਦਾਕਾਰ ਸਤਿੰਦਰ ਸਰਤਾਜ ਵੀ ਲੋਕਾਂ ਦੀ ਮਦਦ ਕਰ ਰਹੇ ਹਨ ।ਮੋਹਾਲੀ ‘ਚ ਸਤਿੰਦਰ ਸਰਤਾਜ ਵੱਲੋਂ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ ।ਸਰਤਾਜ ਫਾਊਂਡੇਸ਼ਨ ਵੱਲੋਂ ਇਹ ਰਾਸ਼ਨ ਵਰਤਾਇਆ ਗਿਆ ਹੈ ।

https://www.instagram.com/p/B-Mj6pyAaPP/

ਉੱਧਰ ਗਿੱਪੀ ਗਰੇਵਾਲ ਵੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਨੇ । ਉਨ੍ਹਾਂ ਨੇ ਹੋਰਨਾਂ ਕਲਾਕਾਰਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ।ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਈ ਆ ਕਿ ਕਰੋਨਾ ਦਾ ਕਹਿਰ ਪੂਰੇ ਸੰਸਾਰ ਚ ਫੈਲਿਆ ਹੋਇਆ ਤੇ ਪ੍ਰਸ਼ਾਸਨ ਵੀ ਡਿਓਟੀ ਕਰ ਰਿਹਾ ਹੈ ਤੇ ਸਾਡਾ ਵੀ ਜਿੰਮੇਵਾਰੀ ਬਣਦੀ ਕਿ ਅਸੀਂ ਓਹਨਾਂ ਦੇ ਨਾਲ ਖੜੀਏ ਸੋ ਇਹ ਵਕਤ ਆ ਇੱਕ ਦੂਜੇ ਦੀ ਮਦਦ ਕਰਨ ਦਾ ., ਸੋ ਆਉ ਸਾਰੇ ਆਪਣੇ ਆਪਣੇ ਗਲੀ-ਮੁਹੱਲੇ , ਪਿੰਡ , ਸ਼ਹਿਰ ਤੇ ਜੋ ਵੀ ਤੁਸੀਂ ਕੰਮ ਕਰਦੇ ਉਸ ਕਿੱਤੇ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਮਦਦ ਕਰੀਏ , ਉਹਨਾ ਦੇ ਘਰ ਖਾਣ ਪੀਣ ਦੀਆਂ ਰਸਦਾਂ ਪਹੁੰਚਾ ਕੇ ।। ਇਹ ਟਾਈਮ ਇੱਕ ਦੂਜੇ ਨੂੰ ਕੋਸਣ ਦਾ ਨਹੀਂ ਤੇ ਨਾ ਹੀ ਇਹ ਕਹਿਣ ਦਾ ਕਿ ਇਹ ਸਿਰਫ ਬੋਲਣ ਵਾਲੇ ਨੇ , ਕਰਨਾ ਕੁਛ ਹੈਨੀ । ਸੋ ਇੱਦਾਂ ਦੀ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਲੋੜਵੰਦਾਂ ਦੀ ਮਦਦ ਕਰੀਏ ।। ਅਸੀਂ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਦੀ ਤੇ ਬਾਹਰ ਵੀ ਮਦਦ ਕਰ ਰਹੇ ਹਾਂ ਸੋ ਤੁਸੀਂ ਵੀ ਕਰੋ ।  ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ।ਉੱਧਰ ਗਾਇਕ ਅਤੇ ਸਾਂਸਦ ਹੰਸ ਰਾਜ ਹੰਸ ਨੇ ਵੀ ਆਪਣੇ ਐੱਮਪੀ ਕੋਟੇ ਚੋਂ ਪੰਜਾਹ ਲੱਖ ਦੀ ਮਦਦ ਦਾ ਐਲਾਨ ਕੀਤਾ ਹੈ ।

https://www.instagram.com/p/B-MbyvmjpUK/

ਦੱਸ ਦਈਏ ਕਿ ਬੀਤੇ ਦਿਨੀਂ ਹੌਬੀ ਧਾਲੀਵਾਲ ਨੇ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕੀਤੀ ਹੈ ।ਇਸ ਸਭ ਦੇ ਚਲਦੇ ਹੌਬੀ ਧਾਲੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਫ਼ਿਲਮੀ ਸਿਤਾਰਿਆਂ ਨੂੰ ਅਪੀਲ ਕਰਦੇ ਹੋਏ ਕਹਿ ਰਹੇ ਹਨ ਕਿ ਹਰ ਫ਼ਿਲਮੀ ਸਿਤਾਰਾ ਆਪਣੇ ਪਿੰਡ ਦੇ ਉਹਨਾਂ ਲੋਕਾਂ ਦੀ ਮਦਦ ਕਰੇ ਜਿਹੜੇ ਮਜ਼ਦੂਰੀ ਕਰਦੇ ਹਨ ਤੇ ਕੋਰੋਨਾ ਵਾਇਰਸ ਕਰਕੇ ਘਰ ਬੈਠੇ ਹਨ । ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਪਿੰਡ ਸੰਗਰੂਰ ਦੇ ਕੋਲ ਹੈ ਤੇ ਉਹ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨਗੇ । ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਾਸ਼ਨ, ਸਬਜ਼ੀ ਜਾ ਕਿਸੇ ਹੋਰ ਸਮਾਨ ਦੀ ਲੋੜ ਹੈ ਉਹ ਮਦਦ ਕਰਨਗੇ । ਹੌਬੀ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਭਰਾ ਨੇ ਪਿੰਡ ਵਿੱਚ ਸੇਨੈਟਾਈਜ਼ਰ ਦੀ ਸਪਰੇ ਵੀ ਕਰਵਾਈ ਹੈ ।

Related Post