ਅਦਾਲਤ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ ਦਿੱਤੀ ਰਾਹਤ

By  Rupinder Kaler February 11th 2021 06:52 PM -- Updated: February 11th 2021 06:54 PM

ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਮਾਣਯੋਗ ਅਦਾਲਤ ਨੇ ਸਲਮਾਨ ਖ਼ਾਨ ਨੂੰ ਵੀ ਵੱਡੀ ਰਾਹਤ ਦਿੱਤੀ ਹੈ । ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਸਲਮਾਨ ਖ਼ਾਨ ਖਿਲਾਫ ਝੂਠੇ ਤੱਥ ਪੇਸ਼ ਕਰਨ ਨੂੰ ਲੈ ਕੇ ਸੂਬ ਸਰਕਾਰ ਦੀਆਂ 340 ਅਰਜ਼ੀਆਂ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਵਲੋਂ ਦਾਇਰ ਅਰਜ਼ੀਆਂ ਨੂੰ ਹੇਠਲੀ ਅਦਾਲਤ ਨੇ ਵੀ ਖਾਰਜ ਕਰ ਦਿੱਤਾ ਸੀ ।

ਹੋਰ ਵੇਖੋ :

ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਰਮਾਨ ਜੈਨ ਨੂੰ ਈਡੀ ਨੇ ਭੇਜਿਆ ਸੰਮਨ

ਅਦਰਕ ਵਾਲੀ ਚਾਹ ਹੀ ਨਹੀਂ ਅਦਰਕ ਵਾਲਾ ਦੁੱਧ ਵੀ ਹੈ ਬਹੁਤ ਫਾਇਦੇਮੰਦ, ਪੀਣ ਨਾਲ ਇਹ ਬਿਮਾਰੀਆਂ ਹੁੰਦੀਆਂ ਹਨ ਦੂਰ

Salman-Khan

ਕੱਲ੍ਹ 1998 ਵਿੱਚ ਜੋਧਪੁਰ ਸੈਸ਼ਨ ਕੋਰਟ ਵਿੱਚ ਕਾਲੇ ਹਿਰਨ ਦੇ ਸ਼ਿਕਾਰ ਦੇ ਦੋ ਕੇਸਾਂ ਦੀ ਸੁਣਵਾਈ ਹੋਈ ਸੀ। ਇਸ ਦੌਰਾਨ ਸਲਮਾਨ ਨੇ 2003 ਵਿੱਚ ਗਲਤ ਹਲਫਨਾਮਾ ਜਮ੍ਹਾ ਕਰਨ ਲਈ ਮੁਆਫੀ ਮੰਗੀ। ਸਲਮਾਨ ਖਾਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਗਲਤੀ ਨਾਲ ਹੋਇਆ ਸੀ ।

Salman-Khan-and-his-Mother-Salma-Khan

ਸਲਮਾਨ ਖ਼ਾਨ ਪਿਛਲੇ 22 ਸਾਲਾਂ ਤੋਂ ਕਾਲੇ ਹਿਰਨ ਦੇ ਸ਼ਿਕਾਰ ਦਾ ਸਾਹਮਣਾ ਕਰ ਰਹੇ ਹਨ। ਸਲਮਾਨ ਖਿਲਾਫ 2 ਅਕਤੂਬਰ 1998 ਨੂੰ ਕੇਸ ਦਰਜ ਕੀਤਾ ਗਿਆ ਸੀ। 12 ਅਕਤੂਬਰ 1998 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Related Post