ਹਰਭਜਨ ਸਿੰਘ ਨੇ ਇੱਕ ਹੀ ਥੱਪੜ 'ਚ ਖਲੀ ਦੇ ਰੈਸਲਰ ਨੂੰ ਚਟਾਈ ਧੂਲ, ਦੇਖੋ ਵੀਡੀਓ

By  Aaseen Khan February 5th 2019 05:17 PM -- Updated: February 6th 2019 11:22 AM

ਹਰਭਜਨ ਸਿੰਘ ਨੇ ਇੱਕ ਹੀ ਥੱਪੜ 'ਚ ਖਲੀ ਦੇ ਰੈਸਲਰ ਨੂੰ ਚਟਾਈ ਧੂਲ, ਦੇਖੋ ਵੀਡੀਓ : ਦੁਨੀਆਂ ਦੇ ਬੇਹਤਰੀਨ ਸਪਿਨਰਾਂ 'ਚ ਨਾਮ ਲਿਖਵਾ ਚੁੱਕੇ ਹਰਭਜਨ ਸਿੰਘ ਜਿਹੜੇ ਅੱਜ ਕੱਲ ਸੁਰਖੀਆਂ 'ਚ ਛਾਏ ਰਹਿੰਦੇ ਹਨ। ਕ੍ਰਿਕੇਟਰ ਹਰਭਜਨ ਸਿੰਘ ਆਪਣੇ ਇੱਕ ਹੋਰ ਵੀਡੀਓ ਦੇ ਚਲਦੇ ਚਰਚਾ 'ਚ ਆਏ ਨੇ। ਪੀਟੀਸੀ ਨੈੱਟਵਰਕ ਵਲੋਂ ਵਿਸ਼ਵ ਪ੍ਰਸਿੱਧ ਰੈਸਲਰ ਗਰੇਟ ਖਲੀ ਨਾਲ ਮਿਲ ਕੇ ਹਰ ਸ਼ਨੀਵਾਰ ਕਰਵਾਏ ਜਾਂਦੇ ਰੈਸਲਿੰਗ ਮੁਕਾਬਲੇ “ਬਰੇਕ ਡਾਊਨ ਸ਼ੋਅ” (CWE)‘ਚ ਇਸ ਵਾਰ ਵਿਸ਼ਵ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਭੱਜੀ ਮੁੱਖ ਮਹਿਮਾਨ ਵਜੋਂ ਪੁਜੇ। ਇਸ ਮੌਕੇ ਭੱਜੀ ਨੇ ਖਲੀ ਦੀ ਅਕੈਡਮੀ ਦੇ ਇੱਕ ਰੈਸਲਰ ਨਾਲ ਰੈਸਲਿੰਗ ਵੀ ਕੀਤੀ।

 

View this post on Instagram

 

Some CWE time at @dalipsinghcwe Khali academy jalandhar ???

A post shared by Harbhajan Turbanator Singh (@harbhajan3) on Feb 2, 2019 at 8:41pm PST

ਹੋਰ ਵੇਖੋ : ਯੂ ਟਿਊਬ ‘ਤੇ ਕਾਮਯਾਬੀ ਦੇ ਝੰਡੇ ਗੱਡਣ ਵਾਲੇ ਅਮਿਤ ਭਡਾਣਾ ਨੇ ਗਾਣੇ ਰਾਹੀਂ ਦੱਸੀ ਸਫਲਤਾ ਦੀ ਪੂਰੀ ਕਹਾਣੀ, ਦੇਖੋ ਵੀਡੀਓ

ਹਰਭਜਨ ਸਿੰਘ ਨੇ ਰੈਸਲਰ ਦੂਬੇ ਜੀ ਨੂੰ ਇੱਕ ਥੱਪੜ ਨਾਲ ਹੀ ਧੂਲ ਚਟਾ ਦਿੱਤੀ। ਉਹਨਾਂ ਇਸ ਵੀਡੀਓ ਨੂੰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।ਭੱਜੀ ਨੇ ਕ੍ਰਿਕਟ 'ਚ ਆਪਣੀ ਬਾਲਿੰਗ ਅਤੇ ਅਕਰਾਮਕ ਬੱਲੇ ਬਾਜ਼ੀ ਨਾਲ ਵੱਖਰੀ ਪਹਿਚਾਣ ਬਣਾਈ ਹੈ। ਪਰ ਪਿਛਲੇ ਸਮੇਂ ਤੋਂ ਹਰਭਜਨ ਸਿੰਘ ਦੀ ਕ੍ਰਿਕਟ ਫਾਮ ਕੁਝ ਖਾਸ ਨਹੀਂ ਰਹੀ ਹੈ। ਪਰ ਹਰਭਜਨ ਸਿੰਘ ਇੰਡੀਅਨ ਪ੍ਰੀਮਿਅਰ ਲੀਗ 'ਚ ਚੇਨਈ ਸੁਪਰਕਿੰਗਜ਼ ਲਈ ਖੇਡ ਰਹੇ ਹਨ।

 

View this post on Instagram

 

Panja with great khali @dalipsinghcwe #bigfella #Awesomeguy #bigman

A post shared by Harbhajan Turbanator Singh (@harbhajan3) on Jun 8, 2018 at 8:51am PDT

ਰੈਸਲਿੰਗ ਨਾਲ ਹਰਭਜਨ ਸਿੰਘ ਨੂੰ ਕਾਫੀ ਪਿਆਰ ਹੈ ਜਿਸ ਦਾ ਸਬੂਤ ਉਹ ਦ ਗ੍ਰੇਟ ਖਲੀ ਨਾਲ ਸਮੇਂ ਸਮੇਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਹੋ ਸਕਦਾ ਹੈ ਇਹ ਸਿਰਫ ਪਬਲਿਕ ਸਟੰਟ ਹੋਵੇ ਪਰ ਉਹਨਾਂ ਦਾ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਤੇ ਲੋਕ ਵੀ ਹਰਭਜਨ ਸਿੰਘ ਦੀ ਅਜਿਹੀ ਤਾਕਤ ਦੇਖ ਕੇ ਹੈਰਾਨੀ ਜਤਾ ਰਹੇ ਹਨ।

Related Post