ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ
ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ : ਕ੍ਰਿਕਟ ਜਗਤ ਦਾ ਸ਼ਾਨਦਾਰ ਸਿਤਾਰਾ ਹਰਭਜਨ ਸਿੰਘ ਜਿੰਨ੍ਹਾਂ ਨੇ ਲੰਬਾਂ ਸਮਾਂ ਦੇਸ਼ ਲਈ ਕ੍ਰਿਕਟ ਖੇਡੀ ਅਤੇ ਕਾਫੀ ਵੱਡੀਆਂ ਉਪਲਬਧੀਆਂ ਵੀ ਹਾਸਿਲ ਕੀਤੀਆਂ ਹਨ। ਹਰਭਜਨ ਸਿੰਘ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਪਰ ਇਹ ਤਸਵੀਰ ਕੋਈ ਆਮ ਤਸਵੀਰ ਨਹੀਂ ਸਗੋਂ ਉਹਨਾਂ ਦੀ 21 ਸਾਲ ਪੁਰਾਣੀ ਤਸਵੀਰ ਹੈ ਜਿਸ 'ਚ ਹਰਭਜਨ ਸਿੰਘ ਆਪਣੇ ਖਾਸ ਦੋਸਤਾਂ ਨਾਲ ਅਤੇ ਆਪਣੀ ਪਹਿਲੀ ਕਾਰ ਨਾਲ ਖੜੇ ਹਨ। ਇਸ ਸਭ ਬਾਰੇ ਜਾਣਕਾਰੀ ਉਹਨਾਂ ਤਸਵੀਰ ਦੀ ਕੈਪਸ਼ਨ 'ਚ ਦਿੱਤੀ ਹੈ।
View this post on Instagram
ਹਰਭਜਨ ਸਿੰਘ ਦੀ ਆਪਣੀ ਪਹਿਲੀ ਗੱਡੀ ਲਾਲ ਮਾਰੂਤੀ ਅਤੇ ਖਾਸ ਦੋਸਤਾਂ ਨਾਲ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪ੍ਰਸ਼ੰਸ਼ਕ ਤਸਵੀਰ ਦੇਖਣ ਤੋਂ ਬਾਅਦ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹਨ। ਉਹਨਾਂ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।
View this post on Instagram
याद रखना सपने तुमारे हैं तो पूरा भी तुम हीं करोगे न ही हालात तुम्हारे हिसाब से होंगे और ना लोग
ਹਰਭਜਨ ਸਿੰਘ ਨੇ ਭਾਰਤ ਲਈ ਖੇਡਦੇ ਹੋਏ ਆਪਣੀ ਸਪਿਨ ਬਾਊਲਿੰਗ ਨਾਲ ਤਾਂ ਦੁਨੀਆਂ ਦੇ ਵੱਡੇ ਵੱਡੇ ਖਿਡਾਰੀਆਂ ਨੂੰ ਆਊਟ ਤਾਂ ਕੀਤਾ ਹੈ ਹੀ ਉੱਥੇ ਹੀ ਆਪਣੀ ਬੱਲੇਬਾਜ਼ੀ ਨਾਲ ਭਾਰਤੀ ਟੀਮ ਨੂੰ ਕਈ ਮੈਚ ਵੀ ਜਿਤਵਾਏ ਹਨ। ਫਿਲਹਾਲ ਹਰਭਜਨ ਮਾਨ ਆਈ ਪੀ ਐਲ 2019 'ਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਨਜ਼ਰ ਆਉਣਗੇ।