ਹਿੰਮਤ ਸੰਧੂ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ ਗਿੱਪੀ ਗਰੇਵਾਲ ਦੀ ਫ਼ਿਲਮ 'ਡਾਕਾ' ਦਾ ਟਾਈਟਲ ਟਰੈਕ,ਜਾਣੋ ਰਿਲੀਜ਼ ਤਰੀਕ

By  Aaseen Khan October 18th 2019 04:59 PM -- Updated: October 18th 2019 05:12 PM

ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਦੀ ਫ਼ਿਲਮ 'ਡਾਕਾ' ਜਿਸ ਦੀ ਰਿਲੀਜ਼ ਤਰੀਕ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਹੈ ਫੈਨਸ ਦੀ ਉਤਸੁਕਤਾ ਵੀ ਵਧਦੀ ਜਾ ਰਹੀ ਹੈ। ਖ਼ਾਸ ਕਰਕੇ ਫ਼ਿਲਮ ਦਾ ਸ਼ਾਨਦਾਰ ਸੰਗੀਤ ਇਸ ਉਤਸੁਕਤਾ ਦੀ ਵੱਡੀ ਵਜ੍ਹਾ ਬਣ ਰਿਹਾ ਹੈ। ਹੁਣ ਤੱਕ ਰਿਲੀਜ਼ ਹੋਏ ਫ਼ਿਲਮ ਦੇ ਦੋ ਗੀਤ ਫੁਲਕਾਰੀ ਅਤੇ ਕੋਈ ਆਏ ਨਾ ਰੱਬਾ ਸੁਪਰਹਿੱਟ ਰਹੇ ਹਨ। ਇਹਨਾਂ ਤੋਂ ਬਾਅਦ ਹੁਣ ਵਾਰੀ ਹੈ ਫ਼ਿਲਮ ਦੇ ਟਾਈਟਲ ਟਰੈਕ ਦੀ ਜਿਹੜਾ ਹਿੰਮਤ ਸੰਧੂ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

Shinda Te Lalli from #Daaka @zareenkhan @tseriesfilms @bhushankumar @tseries.official @humblemotionpictures @bal_deo @harjeetsphotography @nareshkathooria @officialranaranbir

A post shared by Gippy Grewal (@gippygrewal) on Oct 12, 2019 at 4:27am PDT

ਇਹ ਗੀਤ ਅੱਜ ਤੋਂ ਤਿੰਨ ਦਿਨ ਬਾਅਦ ਯਾਨੀ 21 ਅਕਤੂਬਰ ਨੂੰ ਸਾਹਮਣੇ ਆਵੇਗਾ। ਗਾਣੇ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ Jay K ਦਾ ਹੈ। ਹਿੰਮਤ ਸੰਧੂ ਦੀ ਅਵਾਜ਼ 'ਚ ਰਿਲੀਜ਼ ਹੋਣ ਵਾਲੇ ਇਸ ਗੀਤ ਨੂੰ ਹਰ ਕੋਈ ਬੇਸਬਰੀ ਨਾਲ ਉਡੀਕ ਰਿਹਾ ਹੈ।

ਹੋਰ ਵੇਖੋ: ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

 

View this post on Instagram

 

A song with lively & powerful beats. Bringing your way #DaakaTitleTrack in 3 days! @bhushankumar @gippygrewal @zareenkhan @himmatsandhu84 @urshappyraikoti @jaykmuzic #HumbleMotionPictures #BaljitSinghDeo #KrishanKumar #RavneetKaurGrewal @tseries.official @tseriesfilms #NareshKathooria #AAFilms #Daaka

A post shared by T-Series (@tseries.official) on Oct 18, 2019 at 3:56am PDT

ਗਾਣੇ ਹੀ ਨਹੀਂ ਸਗੋਂ ਇਸ ਫ਼ਿਲਮ ਦੇ ਟਰੇਲਰ ਨੂੰ ਵੀ ਕਾਫੀ ਚੰਗਾ ਹੁੰਗਾਰਾ ਮਿਲਿਆ। ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ‘ਚ ਫ਼ਿਲਮਾਈ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਸਕਰੀਨਪਲੇਅ ਵਾਲੀ ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

Related Post