ਗਾਇਕ ਤੇ ਗੀਤਕਾਰ ਜਗਦੇਵ ਮਾਨ ਦੇ ਨਵੇਂ ਗਾਣੇ ‘ਡਾਂਗ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Rupinder Kaler
October 7th 2019 01:32 PM
ਗਾਇਕ ਤੇ ਗੀਤਕਾਰ ਜਗਦੇਵ ਮਾਨ ਨੇ ਆਪਣੇ ਨਵੇਂ ਗਾਣੇ ਦੀ ਆਡੀਓ ਰਿਲੀਜ਼ ਕੀਤੀ ਹੈ । ਜਗਦੇਵ ਮਾਨ ਵੱਲੋਂ ‘ਡਾਂਗ’ ਟਾਈਟਲ ਹੇਠ ਰਿਲੀਜ਼ ਕੀਤੇ ਗਏ, ਇਸ ਗਾਣੇ ਦੇ ਬੋਲ ਵੀ ਜਗਦੇਵ ਮਾਨ ਨੇ ਖੁਦ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਜੈਜ਼ ਬੁੱਟਰ ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਨਿਗਮ ਫ਼ਿਲਮਸ ਕ੍ਰਿਏਸ਼ਨ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।
ਯੂ-ਟਿਊਬ ਤੇ ਇਸ ਗਾਣੇ ਦੀ ਆਡੀਓ ਨੂੰ ਕਾਫੀ ਪਸੰਦ ਕੀਤਾ ਰਿਹਾ ਹੈ । ਜਗਦੇਵ ਮਾਨ ਦੇ ਪ੍ਰਸ਼ੰਸਕਾਂ ਨੂੰ ਆਸ ਹੈ ਕਿ ਇਸ ਗਾਣੇ ਦਾ ਵੀਡੀਓ ਵੀ ਛੇਤੀ ਹੀ ਉਹ ਉਹਨਾਂ ਦੇ ਰੂ ਬ ਰੂ ਕਰਨਗੇ ।ਜਗਦੇਵ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗੀਤਕਾਰ ਹਨ ਜਿੰਨਾਂ ਦੇ ਲਿਖੇ ਗਾਣੇ ਹਰ ਵੱਡੇ ਗਾਇਕ ਨੇ ਗਾਏ ਹਨ ।
ਜਗਦੇਵ ਮਾਨ ਨੇ ਇਸ ਗਾਣੇ ਤੋਂ ਪਹਿਲਾਂ ਵੀ ਕਈ ਗਾਣੇ ਆਪਣੀ ਆਵਾਜ਼ ਵਿੱਚ ਰਿਲੀਜ਼ ਕੀਤੇ ਹਨ ਜਿੰਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।