ਗੁਰਲੇਜ਼ ਅਖ਼ਤਰ ਦੇ ਪੁੱਤਰ ’ਚ ਵੀ ਹਨ ਗਾਇਕੀ ਦੇ ਗੁਰ, ਵੀਡੀਓ ਦੇਖ ਕੇ ਲਗਾਇਆ ਜਾ ਸਕਦਾ ਹੈ ਅੰਦਾਜ਼ਾ

By  Rupinder Kaler September 30th 2019 02:21 PM

ਕਹਿੰਦੇ ਹਨ ਕਿ ਕੁਝ ਚੀਜ਼ਾਂ ਸਿੱਖਣ ਦੀ ਲੋੜ ਨਹੀਂ ਹੁੰਦੀ, ਉਹ ਖੂਨ ਵਿੱਚ ਹੀ ਹੁੰਦੀਆਂ ਹਨ । ਇਸੇ ਤਰ੍ਹਾਂ ਦੀ ਮਿਸਾਲ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਬੇਟੇ ਦਾਨਵੀਰ ਨੂੰ ਦੇਖ ਕੇ ਮਿਲ ਜਾਂਦੀ ਹੈ । ਸੰਗੀਤ ਦਾਨਵੀਰ ਨੂੰ ਆਪਣੇ  ਮਾਤਾ ਪਿਤਾ ਤੋਂ  ਵਿਰਾਸਤ ਵਿੱਚ ਮਿਲਿਆ ਹੈ ।  ਇਸੇ ਲਈ ਉਸ ਦੀ ਹਰ ਗੱਲ ਵਿੱਚ ਸੰਗੀਤ ਵੱਸਿਆ ਹੈ ।

ਦਾਨਵੀਰ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ਜਿੰਨ੍ਹਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦਾਨਵੀਰ ਵੀ ਛੋਟੀ ਉਮਰ ਦਾ ਵੱਡਾ ਗਾਇਕ ਹੈ । ਕਦੇ ਉਹ ਆਪਣੇ ਪਿਤਾ ਦੇ ਨਾਲ ਤਾਲ ਨਾਲ ਤਾਲ ਮਿਲਾ ਕੇ ਤਬਲਾ ਵਜਾਉਂਦਾ ਹੈ, ਤੇ ਕਦੇ ਉਸ ਦੀ ਡੱਫਲੀ ਸੁਣ ਕੇ ਗਾਇਕ ਮੰਤਰ ਮੁਗਧ ਹੋ ਜਾਂਦੇ ਹਨ ।

https://www.youtube.com/watch?v=VvsBA5y7row&list=RDVvsBA5y7row&start_radio=1&t=36

ਦਾਨਵੀਰ ਦੀਆਂ ਇਹਨਾਂ ਵੀਡੀਓ ਨੂੰ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਫੈਨ ਵੀ ਕਾਫੀ ਪਸੰਦ ਕਰਦੇ ਹਨ । ਇਹਨਾਂ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦਾਨਵੀਰ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਗਾਇਕ ਹੋਵੇਗਾ ।

https://www.instagram.com/p/Bzm7VxSg7JF/

ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਹਿੱਟ ਜੋੜੀ ਨੇ ਕਈ ਹਿੱਟ ਗਾਣੇ ਦਿੱਤੇ ਹਨ ਤੇ ਦਿੰਦੇ ਆ ਰਹੇ ਹਨ ।

https://www.instagram.com/p/BzpakMBFN_O/

Related Post