ਜੈਸਮੀਨ ਅਖ਼ਤਰ ਨੇ ਇੰਦਰ ਸੰਧੂ ਨੂੰ ਦੇਖੋ ਕਿਵੇਂ ਬਣਾਇਆ 'ਦਬੰਗ ਟੁ ਨੰਗ' 

By  Rupinder Kaler August 9th 2019 12:42 PM

ਇੰਦਰ ਸੰਧੂ ਤੇ ਜੈਸਮੀਨ ਅਖ਼ਤਰ ਦੇ ਨਵੇਂ ਗਾਣੇ 'ਦਬੰਗ ਟੁ ਨੰਗ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਕਾਫੀ ਵੱਧ ਗਈ ਹੈ । ਇਸ ਦਾ ਐਕਸਕਲੁਸਿਵ ਵੀਡੀਓ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਦਿਖਾਇਆ ਜਾ ਰਿਹਾ ਹੈ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਕੇ.ਵੀ ਸਿੰਘ ਨੇ ਤਿਆਰ ਕੀਤਾ ਹੈ, ਜਦੋਂ ਕਿ ਇਸ ਦੇ ਬੋਲ ਗਗਨ ਵਡਾਲੀ ਨੇ ਤਿਆਰ ਕੀਤੇ ਹਨ ।

ਵੀਡੀਓ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਵਿੱਚ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਰਮਜ਼ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ । ਇਸ ਗਾਣੇ ਦੇ ਬੋਲ ਬਹੁਤ ਹੀ ਪਿਆਰੇ ਹਨ । ਇਸ ਵਿੱਚ ਇੱਕ ਨਵੀਂ ਵਿਆਹੀ ਜੋੜੀ ਦੀ ਨੋਕ ਝੋਕ ਦਿਖਾਈ ਗਈ ਹੈ । ਇਸ ਕਰਕੇ ਇਹ ਪੰਜਾਬੀ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

ਇੰਦਰ ਸੰਧੂ ਤੇ ਜੈਸਮੀਨ ਅਖ਼ਤਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗਾਣੇ ਦਿੱਤੇ ਹਨ । ਦੱਸ ਦਈਏ ਕਿ ਜੈਸਮੀਨ ਅਖ਼ਤਰ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੀ ਭੈਣ ਹੈ ਅਤੇ ਏਨੀਂ ਦਿਨੀਂ ਗੁਰਲੇਜ਼ ਅਖ਼ਤਰ ਦੀ ਪੰਜਾਬੀ ਇੰਡਸਟਰੀ 'ਚ ਪੂਰੀ ਚੜਤ ਹੈ ।

Related Post