ਸਲਮਾਨ ਖ਼ਾਨ ਦੀ ਨਵੀਂ ਫ਼ਿਲਮ 'ਦਬੰਗ-3' ਦਾ ਗਾਣਾ ਹੋਇਆ ਲੀਕ, ਦੇਖੋ ਵੀਡਿਓ 

By  Rupinder Kaler April 3rd 2019 04:50 PM

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਪਣੀ ਨਵੀਂ ਫ਼ਿਲਮ 'ਦਬੰਗ-੩' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ । ਏਨੀਂ ਦਿਨੀਂ 'ਦਬੰਗ-੩' ਦੇ ਟਾਈਟਲ ਟਰੈਕ ਦੀ ਸ਼ੂਟਿੰਗ ਚੱਲ ਰਹੀ ਹੈ । ਗਾਣੇ ਦੀ ਸ਼ੂਟਿੰਗ ਮੱਧ ਪ੍ਰਦੇਸ਼ 'ਚ ਚੱਲ ਰਹੀ ਹੈ। ਇਸ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ ਪਰ ਇਸ ਸਭ ਦੇ ਚਲਦੇ ਹੁਣ ਫ਼ਿਲਮ ਦੇ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

salman salman

ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਸਲਮਾਨ ਖ਼ਾਨ ਡਾਂਸ ਕਰਦੇ ਨਜ਼ਰ ਆ ਰਹੇ ਹਨ ਇਸ ਵੀਡੀਓ ਨੂੰ ਤਕਰੀਬਨ ਇੱਕ ਘੰਟੇ 'ਚ 52ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਲਮਾਨ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ ਤੇ 'ਦਬੰਗ-3' ਦੀ ਉਨ੍ਹਾਂ ਨੂੰ ਕਿੰਨੀ ਉਡੀਕ ਹੈ।

https://www.instagram.com/p/Bvx-grfDtU2/?utm_source=ig_embed

ਇਸ ਗਾਣੇ ਦੀ ਸ਼ੂਟਿੰਗ ਨਰਮਦਾ ਨਦੀ ਕੰਢੇ ਹੋ ਰਹੀ ਹੈ। ਇਸ 'ਚ ਸਲਮਾਨ ਨਾਲ 5੦੦ ਡਾਂਸਰ ਤਾਲ ਨਾਲ ਤਾਲ ਮਿਲਾ ਰਹੇ ਹਨ। ਫ਼ਿਲਮ 'ਚ ਇੱਕ ਵਾਰ ਫੇਰ ਚੁਲਬੁਲ ਨਾਲ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਦੀ ਜੋੜੀ ਨਜ਼ਰ ਆਵੇਗੀ। ਜਾਣਕਾਰੀ ਮੁਤਾਬਕ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣੀ ਹੈ।

Related Post